ਬਦਲ ਗਿਆ ਹੈ ਚੈੱਕ ਨਾਲ ਪੈਸਿਆਂ ਦੇ ਲੈਣ-ਦੇਣ ਦਾ ਤਰੀਕਾ, RBI ਨੇ ਲਾਗੂ ਕੀਤੇ ਨਵੇਂ ਨਿਯਮ

Thursday, Aug 06, 2020 - 05:40 PM (IST)

ਬਦਲ ਗਿਆ ਹੈ ਚੈੱਕ ਨਾਲ ਪੈਸਿਆਂ ਦੇ ਲੈਣ-ਦੇਣ ਦਾ ਤਰੀਕਾ, RBI ਨੇ ਲਾਗੂ ਕੀਤੇ ਨਵੇਂ ਨਿਯਮ

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਉੱਚ ਕੀਮਤ ਵਾਲੇ ਚੈੱਕ ਕਲੀਅਰਿੰਗ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ।  ਆਰ.ਬੀ.ਆਈ. ਨੇ ਚੈੱਕ ਅਦਾਇਗੀ ਵਿਚ ਗਾਹਕਾਂ ਦੇ ਪੈਸਿਆਂ ਦੀ ਸੁਰੱਖਿਆ ਵਧਾਉਣ ਅਤੇ ਚੈੱਕ ਨਾਲ ਛੇੜਛਾੜ ਕਰਕੇ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਇਕ ਨਵਾਂ ਸਿਸਟਮ ਪੇਸ਼ ਕੀਤਾ ਹੈ। ਆਰ.ਬੀ.ਆਈ. ਨੇ 50 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦੇ ਸਾਰੇ ਚੈੱਕਾਂ ਲਈ ਪਾਜ਼ੇਟਿਵ ਪੇ(Positive Pay) ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਣਾਲੀ ਤਹਿਤ ਚੈੱਕ ਜਾਰੀ ਕਰਨ ਸਮੇਂ ਉਸਦੇ ਗ੍ਰਾਹਕ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ ਚੈੱਕ ਦੀ ਅਦਾਇਗੀ ਲਈ ਸੰਪਰਕ ਕੀਤਾ ਜਾਵੇਗਾ।

ਇਹ ਪ੍ਰਣਾਲੀ ਕ੍ਰਮਵਾਰ ਦੇਸ਼ ਵਿਚ ਜਾਰੀ ਕੀਤੇ ਗਏ ਕੁਲ ਚੈੱਕਾਂ ਦੇ ਮੁੱਲ ਦੇ ਅਧਾਰ 'ਤੇ ਲਗਭਗ 20% ਅਤੇ 80% ਨੂੰ ਕਵਰ ਕਰੇਗੀ। ਆਰ.ਬੀ.ਆਈ. ਨੇ ਕਿਹਾ ਕਿ ਇਸ ਮੰਤਵ ਲਈ ਕਾਰਜਸ਼ੀਲ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ: ਆਧਾਰ ਕਾਰਡ 'ਚ ਨਾਮ, ਪਤਾ ਬਦਲਣ ਲਈ ਹੁਣ ਅਪਣਾਓ ਇਹ ਤਰੀਕਾ,ਨਵੇਂ ਨਿਯਮ ਲਾਗੂ

ਨਵੀਂ ਪ੍ਰਣਾਲੀ ਇਸ ਤਰੀਕੇ ਨਾਲ ਕਰੇਗੀ ਕੰਮ

ਪਾਜ਼ੇਟਿਵ ਪੇ ਸਿਸਟਮ ਤਹਿਤ, ਖਾਤਾ ਧਾਰਕ ਵਲੋਂ ਜਾਰੀ ਕੀਤੇ ਗਏ ਚੈੱਕਾਂ ਦਾ ਵੇਰਵਾ ਜਿਵੇਂ ਚੈੱਕ ਨੰਬਰ, ਚੈੱਕ ਮਿਤੀ, ਭੁਗਤਾਨ ਕਰਨ ਵਾਲੇ ਦਾ ਨਾਮ, ਖਾਤਾ ਨੰਬਰ, ਰਕਮ ਅਤੇ ਨਾਲ ਹੀ ਚੈੱਕ ਨੂੰ ਲਾਭਪਾਤਰੀ ਨੂੰ ਸੌਂਪਣ ਤੋਂ ਪਹਿਲਾਂ ਚੈੱਕ ਦੀ ਅਗਲੇ ਅਤੇ ਉਲਟੇ ਪਾਸੇ ਦੀ ਫੋਟੋ ਸਮੇਤ ਸਾਂਝਾ ਕਰਨਾ ਹੋਵੇਗਾ। ਜਦੋਂ ਲਾਭਪਾਤਰ ਚੈੱਕ ਨੂੰ ਕੈਸ਼ ਕਰਵਾਉਣ ਲਈ ਜਾਂਦਾ ਹੈ ਤਾਂ ਬੈਂਕ ਪਾਜ਼ੇਟਿਵ ਪੇ ਸਿਸਟਮ ਤਹਿਤ ਸਾਂਝੇ ਕੀਤੇ ਵੇਰਵਿਆਂ ਦੀ ਤੁਲਨਾ ਚੈੱਕ ਨਾਲ ਕਰੇਗਾ। ਜੇ ਵੇਰਵੇ ਮੇਲ ਖਾਂਦੇ ਹੋਣਗੇ ਤਾਂ ਚੈੱਕ ਕੈਸ਼ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸਾਵਧਾਨ! ਬਾਜ਼ਾਰ ਵਿਚ ਵਿਕ ਰਿਹੈ ਉੱਚ ਮੀਥੇਨੋਲ ਵਾਲਾ ਸੈਨੇਟਾਈਜ਼ਰ, ਹੋ ਸਕਦਾ ਹੈ ਨੁਕਸਾਨਦਾਇਕ


author

Harinder Kaur

Content Editor

Related News