ਮੋਹਨ ਭਾਗਵਤ ਨੇ RSS ਹੈੱਡ ਕੁਆਰਟਰ ''ਚ ਲਹਿਰਾਇਆ ਤਿਰੰਗਾ

Thursday, Aug 15, 2024 - 09:52 AM (IST)

ਮੋਹਨ ਭਾਗਵਤ ਨੇ RSS ਹੈੱਡ ਕੁਆਰਟਰ ''ਚ ਲਹਿਰਾਇਆ ਤਿਰੰਗਾ

ਨਾਗਪੁਰ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਵੀਰਵਾਰ ਨੂੰ ਇੱਥੇ ਸੰਘ ਦੇ ਮੁੱਖ ਦਫ਼ਤਰ 'ਚ ਰਾਸ਼ਟਰੀ ਝੰਡਾ ਲਹਿਰਾਇਆ। ਸਖ਼ਤ ਸੁਰੱਖਿਆ ਵਿਚਕਾਰ ਸ਼ਹਿਰ ਦੇ ਮਾਹਲ ਇਲਾਕੇ 'ਚ ਹੋਏ ਇਸ ਪ੍ਰੋਗਰਾਮ ਦੌਰਾਨ ਕਈ ਆਰ.ਐੱਸ.ਐੱਸ. ਵਾਲੰਟੀਅਰ ਅਤੇ ਪ੍ਰਚਾਰਕ ਵੀ ਮੌਜੂਦ ਸਨ।

ਆਰ.ਐੱਸ.ਐੱਸ. ਆਜ਼ਾਦੀ ਦਿਹਾੜੇ ਮੌਕੇ ਇੱਥੋਂ ਦੇ ਰੇਸ਼ਮਬਾਗ ਇਲਾਕੇ 'ਚ ਡਾ. ਹੇਡਗੇਵਾਰ ਸਮਾਰਕ ਸਮਿਤੀ 'ਚ ਇਕ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ 'ਚ ਜਥੇਬੰਦੀ ਦੇ ਸੂਬਾਈ ਆਗੂ ਦੱਤਾਤ੍ਰੇਯ ਹੋਸਾਬਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਆਰ.ਐੱਸ.ਐੱਸ. ਦੇ ਵਲੰਟੀਅਰ ਸ਼ਾਮ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ‘ਪੱਥ ਸੰਚਲਨ’ ਵੀ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News