ਮੁਹੰਮਦ ਸ਼ਹਾਬੁਦੀਨ ਦੀ ਪਤਨੀ ਅਤੇ ਬੇਟਾ ਰਾਜਦ ''ਚ ਸ਼ਾਮਲ

Sunday, Oct 27, 2024 - 04:49 PM (IST)

ਮੁਹੰਮਦ ਸ਼ਹਾਬੁਦੀਨ ਦੀ ਪਤਨੀ ਅਤੇ ਬੇਟਾ ਰਾਜਦ ''ਚ ਸ਼ਾਮਲ

ਪਟਨਾ (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੁਦੀਨ ਦੀ ਪਤਨੀ ਹਿਨਾ ਸ਼ਹਾਬ ਐਤਵਾਰ ਨੂੰ ਆਪਣੇ ਬੇਟੇ ਓਸਾਮਾ ਸ਼ਹਾਬ ਸਮੇਤ ਪਾਰਟੀ ਵਿਚ ਸ਼ਾਮਲ ਹੋ ਗਈ। ਹਿਨਾ ਨੇ ਹਾਲ ਹੀ 'ਚ ਬਿਹਾਰ ਦੇ ਸੀਵਾਨ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ। ਪਾਰਟੀ ਸੁਪਰੀਮੋ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸ਼ਹਾਬੂਦੀਨ ਨੂੰ ਰਾਸ਼ਟਰੀ ਜਨਤਾ ਦਲ ਦਾ 'ਸੰਸਥਾਪਕ ਮੈਂਬਰ' ਦੱਸਿਆ। ਯਾਦਵ ਨੇ ਦਾਅਵਾ ਕੀਤਾ ਕਿ ਮਰਹੂਮ ਨੇਤਾ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਨ ਨਾਲ 'ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੁਆਰਾ ਨੁਮਾਇੰਦਗੀ ਕਰਨ ਵਾਲੀਆਂ ਫਿਰਕੂ ਤਾਕਤਾਂ ਵਿਰੁੱਧ ਸਾਡੀ ਲੜਾਈ 'ਚ ਮਦਦ ਮਿਲੇਗੀ।" ਹਿਨਾ ਅਤੇ ਉਨ੍ਹਾਂ ਦੇ ਬੇਟੇ ਦੋਵੇਂ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਸਰਕਾਰੀ ਰਿਹਾਇਸ਼ 10 ਸਰਕੂਲਰ ਰੋਡ 'ਤੇ ਰਾਸ਼ਟਰੀ ਜਨਤਾ ਦਲ 'ਚ ਸ਼ਾਮਲ ਹੋ ਗਏ। ਇਸ ਮੌਕੇ 'ਤੇ ਲਾਲੂ ਪ੍ਰਸਾਦ ਯਾਦਵ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾ ਮੌਜੂਦ ਸਨ। ਲਾਲੂ ਪ੍ਰਸਾਦ ਨੇ ਕਿਹਾ,“ਸ਼ਹਾਬੂਦੀਨ ਦਾ ਪਰਿਵਾਰ ਹਮੇਸ਼ਾ ਰਾਸ਼ਟਰੀ ਜਨਤਾ ਦਲ ਦਾ ਹਿੱਸਾ ਰਿਹਾ ਹੈ। ਉਹ ਹੁਣ ਹੋਰ ਕਰੀਬ ਆ ਗਏ ਹਨ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ।''

PunjabKesari

ਯਕੀਨਨ, ਬਿਹਾਰ ਦਾ ਸਭ ਤੋਂ ਖੂੰਖਾਰ ਗੈਂਗਸਟਰ ਤੋਂ ਰਾਜਨੇਤਾ ਬਣਿਆ ਸ਼ਹਾਬੁਦੀਨ 2007 'ਚ ਇਕ ਕਤਲ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੱਕ, ਆਪਣੇ ਗੜ੍ਹ ਸੀਵਾਨ 'ਚ ਹਾਰ ਗਿਆ ਸੀ। ਕਤਲ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਕਾਰਨ ਉਸ ਨੂੰ ਅਯੋਗ ਐਲਾਨ ਦਿੱਤਾ ਗਿਆ। ਸ਼ਹਾਬੁਦੀਨ ਦੀ 2021 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਮੌਤ ਹੋ ਗਈ, ਜਿੱਥੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਹਿਨਾ ਨੇ ਕਈ ਵਾਰ ਰਾਜਦ ਦੇ ਟਿਕਟ 'ਤੇ ਸੀਵਾਨ ਸੀਟ ਤੋਂ ਚੋਣ ਲੜੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਆਖ਼ਰੀ ਵਾਰ 2019 'ਚ ਰਾਜਦ ਦੇ ਟਿਕਟ 'ਤੇ ਚੋਣ ਲੜੀ ਸੀ ਅਤੇ ਉਸ ਤੋਂ ਬਾਅਦ ਪਾਰਟੀ ਨਾਲ ਉਨ੍ਹਾਂ ਦੇ ਰਿਸ਼ਤੇ ਖ਼ਰਾਬ ਹੋ ਗਏ ਸਨ। ਇਹ ਵਿਆਪਕ ਰੂਪ ਨਾਲ ਮੰਨਿਆ ਜਾਂਦਾ ਸੀ ਕਿ ਯਾਦਵ ਉਨ੍ਹਾਂ ਨੂੰ ਨਜ਼ਰਅੰਦਾਜ ਕਰ ਰਹੇ ਸਨ, ਕਿਉਂਕਿ ਉਹ ਪਾਰਟੀ ਦੇ ਅਕਸ 'ਚ ਸੁਧਾਰ ਕਰਨਾ ਚਾਹੁੰਦੇ ਸਨ, ਜਿਨ੍ਹਾਂ 'ਤੇ ਬਾਹੁਬਲੀਆਂ ਨੂੰ ਸੁਰੱਖਿਆ ਦੇਣ ਦੇ ਦੋਸ਼ ਲੱਗੇ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਾਲ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਯਾਦਵ ਨੂੰ ਮੁੜ ਵਿਚਾਰ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ, ਜਿਸ 'ਚ ਰਾਜਦ ਨੇ ਉਮੀਦ ਤੋਂ ਘੱਟ ਪ੍ਰਦਰਸ਼ਨ ਕੀਤਾ ਸੀ ਅਤੇ ਸਿਰਫ਼ 4 ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ ਸੀਵਾਨ 'ਚ ਹਿਨਾ ਦੂਜੇ ਸਥਾਨ 'ਤੇ ਰਹੀ, ਉੱਥੇ ਹੀ ਜਨਤਾ ਦਲ (ਯੂ) ਦੀ ਵਿਜੇ ਲਕਸ਼ਮੀ ਕੁਸ਼ਵਾਹਾ ਤੋਂ ਇਕ ਲੱਖ ਤੋਂ ਵੀ ਘੱਟ ਵੋਟਾਂ ਨਾਲ ਹਾਰ ਗਈ, ਜਦੋਂ ਕਿ ਸਾਬਕਾ ਵਿਧਾਨ ਸਭਾ ਸਪੀਕਰ ਅਤੇ ਰਾਜਦ ਉਮੀਦਵਾਰ ਅਵਧ ਬਿਹਾਰੀ ਚੌਧਰੀ ਜ਼ਮਾਨਤ ਜ਼ਬਤ ਹੋਣ ਤੋਂ ਵਾਲ-ਵਾਲ ਬਚੇ ਅਤੇ ਤੀਜੇ ਸਥਾਨ 'ਤੇ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News