ਮੋਦੀ ਨੂੰ ਮਿਲਿਆ ਯੂ. ਏ. ਈ. ਦਾ ਸਰਵਉਚ ਸਿਵਲੀਅਨ ਪੁਰਸਕਾਰ

Sunday, Aug 25, 2019 - 04:03 AM (IST)

ਮੋਦੀ ਨੂੰ ਮਿਲਿਆ ਯੂ. ਏ. ਈ. ਦਾ ਸਰਵਉਚ ਸਿਵਲੀਅਨ ਪੁਰਸਕਾਰ

ਆਬੂਧਾਬੀ - ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਿਯਾਨ ਨੇ ਸ਼ਨੀਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂ. ਏ. ਈ. ਦੇ ਸਰਵ ਉਚ ਸਿਵਲੀਅਨ ਪੁਰਸਕਾਰ 'ਆਰਡਰ ਆਫ ਜਾਇਦ' ਨਾਲ ਸਨਮਾਨਿਤ ਕੀਤਾ। ਮੋਦੀ ਫਰਾਂਸ ਦਾ ਦੋ ਦਿਨਾ ਦੌਰਾ ਖਤਮ ਕਰਨ ਪਿੱਛੋਂ ਸ਼ਨੀਵਾਰ ਹੀ ਆਬੂਧਾਬੀ ਪੁੱਜੇ ਸਨ। ਆਬੂਧਾਬੀ ਵਿਖੇ ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਕਈ ਪੀੜ੍ਹੀਆਂ ਤੋਂ ਯੂ. ਏ. ਈ. ਨਾਲ ਭਾਰਤ ਦੇ ਬਹੁਤ ਵਧੀਆ ਸਬੰਧ ਹਨ। ਯੂ. ਏ. ਈ. ਦੇ ਸਰਵ ਉਚ ਸਿਵਲੀਅਨ ਪੁਰਸਕਾਰ ਨੂੰ ਲੈ ਕੇ ਮੈਂ ਬਹੁਤ ਮਾਣ ਭਰਿਆ ਮਹਿਸੂਸ ਕਰ ਰਿਹਾ ਹਾਂ। ਇਹ ਪੁਰਸਕਾਰ ਦੋਹਾਂ ਦੇਸ਼ਾਂ ਦਰਮਿਆਨ ਵਧਦੀ ਭਾਈਵਾਲੀ ਦਾ ਸਬੂਤ ਹੈ। ਇਹ ਮੇਰਾ ਨਹੀਂ, ਇਕ ਅਰਬ 30 ਕਰੋੜ ਭਾਰਤੀਆਂ ਦਾ ਸਨਮਾਨ ਹੈਸ਼

ਕ੍ਰਾਊਨ ਪ੍ਰਿੰਸ ਨੇ ਕਿਹਾ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰਾ ਭਰਾ ਆਪਣੇ ਦੂਜੇ ਘਰ ਆਇਆ ਹੈ। ਯੂ. ਏ. ਈ. ਵਿਚ ਸਭ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਪਿੱਛੋਂ ਮੋਦੀ ਬਹਿਰੀਨ ਲਈ ਰਵਾਨਾ ਹੋ ਗਏ। ਮੋਦੀ ਦੀ ਇਹ ਯਾਤਰਾ ਬੇਹੱਦ ਅਹਿਮ ਹੋਵੇਗੀ। ਇਸ ਦਾ ਕਾਰਨ ਇਹ ਹੈ ਕਿ ਅੱਜ ਤਕ ਭਾਰਤ ਦਾ ਕੋਈ ਵੀ ਪ੍ਰਧਾਨ ਮੰਤਰੀ ਬਹਿਰੀਨ ਨਹੀਂ ਗਿਆ ਹੈ। ਮੋਦੀ ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਫਰਾਂਸ ਜਾਣਗੇ।
 


author

Khushdeep Jassi

Content Editor

Related News