ਟੀਕਾਕਰਨ ਦੀ ਮੱਠੀ ਪੈਂਦੀ ਰਫ਼ਤਾਰ ’ਤੇ PM ਮੋਦੀ ਅੱਜ ਕਰਨਗੇ ਸਮੀਖਿਆ ਬੈਠਕ

Wednesday, Nov 03, 2021 - 11:25 AM (IST)

ਟੀਕਾਕਰਨ ਦੀ ਮੱਠੀ ਪੈਂਦੀ ਰਫ਼ਤਾਰ ’ਤੇ PM ਮੋਦੀ ਅੱਜ ਕਰਨਗੇ ਸਮੀਖਿਆ ਬੈਠਕ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਟੀਕਾਕਰਨ ਮੁਹਿੰਮ ’ਚ ਪਿਛੜ ਰਹੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੁੱਧਵਾਰ ਨੂੰ ਇਕ ਸਮੀਖਿਆ ਬੈਠਕ ਕਰਨਗੇ। ਇਹ ਬੈਠਕ ਆਨਲਾਈਨ ਹੋਵੇਗੀ ਅਤੇ ਕੋਰੋਨਾ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਉਣ ’ਤੇ ਕੇਂਦਰਿਤ ਰਹੇਗੀ। ਅੰਕੜਿਆਂ ਅਨੁਸਾਰ, ਦੇਸ਼ ’ਚ 107.29 ਕਰੋੜ ਲੋਕਾਂ ਨੂੰ ਕੋਰੋਨਾ ਟੀਕੇ ਦੀ ਘੱਟੋਂ-ਘੱਟ ਇਕ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। 

ਇਹ ਵੀ ਪੜ੍ਹੋ : 18 ਨਵੰਬਰ ਨੂੰ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਹੋਵੇਗਾ ਫੇਸਬੁੱਕ ਇੰਡੀਆ, ਜਾਣੋ ਵਜ੍ਹਾ

ਹਾਲਾਂਕਿ ਕਈ ਜ਼ਿਲ੍ਹਿਆਂ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਗਤੀ ਹੌਲੀ ਹੈ। ਇਸ ’ਤੇ ਚਰਚਾ ਕਰਨ ਲਈ ਮੋਦੀ ਨੇ ਸੰਬੰਧਤ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਬੁਲਾਈ ਹੈ। ਬੈਠਕ ’ਚ ਸਥਾਨਕ ਪੱਧਰ ’ਤੇ ਟੀਕਾਕਰਨ ਦੌਰਾਨ ਸਾਹਮਣੇ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ’ਤੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ 11,903 ਨਵੇਂ ਮਾਮਲੇ ਆਏ ਸਾਹਮਣੇ, 252 ਦਿਨਾਂ ਬਾਅਦ ਘਟੀ ਮਰੀਜ਼ਾਂ ਦੀ ਗਿਣਤੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News