ਮੋਦੀ ਦੀ ਰੈਲੀ ''ਚ ਟੈਂਟ ਡਿੱਗਣ ''ਤੇ ਕੇਂਦਰ ਨੇ ਮਮਤਾ ਤੋਂ ਮੰਗੀ ਰਿਪੋਰਟ

07/17/2018 3:59:06 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਮਵਾਰ ਨੂੰ ਮਿਦਨਾਪੁਰ 'ਚ ਹੋਈ ਕਿਸਾਨ ਸਮਾਵੇਸ਼ ਰੈਲੀ 'ਚ ਟੈਂਟ ਡਿੱਗਣ ਦੀ ਘਟਨਾ 'ਤੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ। ਇਸ ਹਾਦਸੇ 'ਚ ਕਰੀਬ 90 ਲੋਕ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਮਿਦਨਾਪੁਰ 'ਚ ਮੋਦੀ ਦੀ ਰੈਲੀ ਦੌਰਾਨ ਟੈਂਟ ਡਿੱਗਣ ਦੀ ਘਟਨਾ 'ਤੇ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। 
ਜਾਣਕਾਰੀ ਮੁਤਾਬਕ ਟੈਂਟ ਉਸ ਸਮੇਂ ਡਿੱਗਿਆ ਜਦੋਂ ਮੋਦੀ ਆਪਣਾ ਭਾਸ਼ਣ ਦੇ ਰਹੇ ਸਨ। 90 ਜ਼ਖਮੀਆਂ ਨੂੰ ਪੱਛਮੀ ਬੰਗਾਲ ਮਿਦਨਾਪੁਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ 'ਚ 50 ਔਰਤਾਂ ਸ਼ਾਮਲ ਹਨ। ਮੋਦੀ ਭਾਸ਼ਣ ਖਤਮ ਕਰਨ ਦੇ ਤੁਰੰਤ ਹੀ ਬਾਅਦ 'ਚ ਮਿਦਨਾਪੁਰ ਸਥਿਤ ਹਸਪਤਾਲ ਗਏ ਅਤੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ। ਇਕ ਜ਼ਖਮੀ ਮਹਿਲਾਂ ਨੇ ਉਨ੍ਹਾਂ ਤੋਂ ਆਟੋਗ੍ਰਾਫ ਵੀ ਮੰਗਿਆ।


Related News