ਉਤਰਾਖੰਡ ''ਚ ਗੱਜੇ ਮੋਦੀ, ਕਿਹਾ—''11 ਮਾਰਚ ਨੂੰ ਆਉਣਗੇ ਬੇਮਿਸਾਲ ਨਤੀਜੇ, 12 ਨੂੰ ਕਾਂਗਰਸ ਹੋ ਜਾਵੇਗੀ ਸਾਬਕਾ''

02/12/2017 1:13:58 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਰਾਖੰਡ ਦੇ ਸ਼੍ਰੀਨਗਰ ''ਚ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 11 ਮਾਰਚ ਨੂੰ ਬੇਮਿਸਾਲ ਨਤੀਜੇ ਆਉਣਗੇ ਅਤੇ 12 ਨੂੰ ਕਾਂਗਰਸ ਦੀ ਸਰਕਾਰ ਸਾਬਕਾ ਹੋ ਜਾਵੇਗੀ। 
ਮੋਦੀ ਬੋਲੇ-ਕਾਂਗਰਸ ਨਹੀਂ ਚਾਹੁੰਦੀ ਸੀ ਉਤਰਾਖੰਡ ਬਣੇ
ਮੋਦੀ ਨੇ ਕਿਹਾ ਕਿ ਆਦਰਯੋਗ ਅਟਲ ਬਿਹਾਰੀ ਜੀ ਨੇ ਤਿੰਨ ਰਾਜ ਦਿੱਤੇ, ਬਿਹਾਰ ਤੋਂ ਝਾਰਖੰਡ ਦਿੱਤਾ, ਐੱਮ. ਪੀ. ਤੋਂ ਛੱਤੀਗੜ੍ਹ ਦਿੱਤਾ ਅਤੇ ਯੂ.ਪੀ ਤੋਂ ਉਤਰਾਖੰਡ ਦਿੱਤਾ। ਛੱਤੀਸਗੜ੍ਹ ''ਚ ਆਦਿਵਾਸੀ ਹਨ, ਕੋਈ ਸੋਚ ਨਹੀਂ ਸਕਦਾ ਕਿ ਛੱਤੀਸਗੜ੍ਹ ''ਚ ਇਨਵੈਸਮੈਂਟ ਕਰਨ ਲਈ ਅੰਤਰਰਾਸ਼ਟਰੀ ਪੱਧਰ ''ਚੇ ਵਪਾਰੀ ਆਉਂਦੇ ਹਨ। ਕੀ ਕਾਰਨ ਹੈ ਕਿ ਉਤਰਾਖੰਡ ਪਿੱਛੇ ਰਹਿ ਗਿਆ? ਕਾਂਗਰਸ ਦੇ ਲੋਕ ਕਹਿੰਦੇ ਹਨ ਕਿ ਮਰ ਜਾਵਾਂਗੇ ਪਰ ਉਤਰਾਖੰਡ ਨਹੀਂ ਬਣਨ ਦੇਵਾਂਗੇ। ਅੱਜ ਜੋ ਮੁੱਖ ਮੰਤਰੀ ਹੈ ਉਨ੍ਹਾਂ ਨੇ ਉਤਰਾਖੰਡ ਬਣਾਉਣ ਦਾ ਵਿਰੋਧ ਕੀਤਾ ਸੀ, ਫਿਰ ਉਹ ਉਤਰਾਖੰਡ ਦਾ ਕਿਵੇਂ ਭਲਾ ਕਰ ਸਕਦਾ ਹੈ।
ਪਰਦੇ ਦੇ ਪਿੱਛ ਸਪਾ-ਕਾਂਗਰਸ ਦੀ ਖੇਡ
ਮੋਦੀ ਨੇ ਕਿਹਾ ਕਿ ਕਾਂਗਰਸੀਆਂ ਨੇ ਉਤਰਾਖੰਡ ਦੀ ਜਨਤਾ ਦੇ ਪਿੰਡਾਂ ''ਤੇ ਤੇਜ਼ਾਬ ਸੁੱਟਣ ਦਾ ਕੰਮ ਕੀਤਾ ਹੈ। ਉਤਰਾਖੰਡ ਅੰਦੋਲਨ ਦੇ ਦੌਰਾਨ ਰਾਮਪੁਰ ਤਿਰੋਹ ''ਤੇ ਮਾਂ-ਭੈਣਾਂ ਦੇ ਨਾਲ ਕੀ ਹੋਇਆ ਸੀ। ਸਮਾਜਵਾਦੀ ਪਾਰਟੀ ਨੇ ਉਹ ਜੁਲਮ ਕੀਤੇ ਸੀ ਅਤੇ ਅੱਜ ਦੋਹਾਂ ਦੇ ਗਲੇ ਮਿਲ ਗਏ ਹਨ। ਉਤਰਾਖੰਡ ''ਚ ਸਪਾ-ਕਾਂਗਰਸ ਪਰਦੇ ਦੇ ਪਿੱਛੇ ਮਿਲ ਕੇ ਖੇਡ ਰਹੇ ਹਨ।


Related News