ਮੋਦੀ ਨੇ ਕਸ਼ਮੀਰ ਮਾਮਲੇ 'ਤੇ ਅਮਰੀਕਾ ਨੂੰ ਕਦੇ ਵਿਚੋਲਗੀ ਲਈ ਨਹੀਂ ਕਿਹਾ : ਵਿਦੇਸ਼ ਮੰਤਰਾਲਾ

07/23/2019 12:13:24 AM

ਨਵੀਂ ਦਿੱਲੀ (ਵੈਬ ਡੈਸਕ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਅਮਰੀਕਾ ਨੂੰ ਕਸ਼ਮੀਰ ਮਾਮਲੇ ਉਤੇ ਵਿਚੋਲਗੀ ਲਈ ਨਹੀਂ ਕਿਹਾ। ਇਹ ਬਿਆਨ ਭਾਰਤੀ ਵਿਦੇਸ਼ ਮੰਤਰਾਲਾ ਵਲੋਂ ਦੇਰ ਰਾਤ ਜਾਰੀ ਕੀਤਾ ਗਿਆ ਹੈ।  ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਤਾਬਕ ਭਾਰਤ ਅੱਜ ਵੀ ਆਪਣੇ ਰੁਖ 'ਤੇ ਕਾਇਮ ਹੈ। ਪਾਕਿਸਤਾਨ ਨਾਲ ਸਿਰਫ ਦੋ-ਪੱਖੀ ਗੱਲਬਾਤ ਕਰਨ ਨੂੰ ਤਿਆਰ ਹੈ। ਕਦੇ ਵੀ ਤੀਜੇ ਪੱਖ ਦੀ ਵਿਚੋਲਗੀ ਭਾਰਤ ਨੂੰ ਮੰਜ਼ੂਰ ਨਹੀਂ ਹੋਵੇਹੀ। ਉਨਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਖਾਤਮਾ ਕਰੇ ਤਾਂ ਹੀ ਗੱਲਬਾਤ ਸ਼ੁਰੂ ਹੋ ਸਕਦੀ ਹੈ। 

PunjabKesari

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮਸਲੇ 'ਤੇ ਵਿਚੋਲਗੀ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਨੂੰ ਕਸ਼ਮੀਰ ਮਸਲੇ 'ਤੇ ਦਖਲ ਦੇਣ ਦੀ ਅਪੀਲ ਕੀਤੀ ਸੀ, ਜਿਸ ਦੇ ਜਵਾਬ 'ਚ ਟਰੰਪ ਨੇ ਇਹ ਜਵਾਬ ਦਿੱਤਾ ਸੀ ਤੇ ਹੁਣ ਭਾਰਤੀ ਵਿਦੇਸ਼ ਮੰਤਰਾਲਾ ਨੇ ਟਰੰਪ ਦੇ ਇਸ ਬਿਆਨ ਦਾ ਖੰਡਨ ਕੀਤਾ ਹੈ। 


satpal klair

Content Editor

Related News