ਪੋਂਪੀਓ ਨੇ ਭਾਰਤ ਯਾਤਰਾ ਤੋਂ ਪਹਿਲਾਂ ਕਿਹਾ-''ਮੋਦੀ ਹੈ ਤਾਂ ਮੁਮਕਿਨ ਹੈ''

06/13/2019 10:35:37 AM

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਲੋਕ ਸਭਾ ਚੋਣਾਂ ਦੇ ਲੋਕਪ੍ਰਿਯ ਨਾਰੇ 'ਮੋਦੀ ਹੈ ਤਾਂ ਮੁਮਕਿਨ ਹੈ' ਦਾ ਜ਼ਿਕਰ ਕਰਦੇ ਹੋਏ ਭਾਰਤ ਨਾਲ ਦੋ-ਪੱਖੀ ਸਬੰਧਾਂ ਨੂੰ ਅਗਲੇ ਪੜਾਅ 'ਤੇ ਲੈ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੋਦੀ ਪ੍ਰਸ਼ਾਸਨ ਦੇ ਕੋਲ ਅਜਿਹਾ ਕਰਨ ਦਾ 'ਵਿਲੱਖਣ ਮੌਕਾ' ਹੈ। ਪੋਂਪੀਓ ਨੇ 'ਇੰਡੀਆ ਆਈਡਿਆਜ਼ ਸਮਿਟ ਆਫ ਅਮਰੀਕਾ-ਇੰਡੀਆ ਬਿਜ਼ਨੈਸ ਕੌਂਸਲ' 'ਚ ਭਾਰਤ ਦੀ ਨੀਤੀ ਸਬੰਧੀ ਆਪਣੇ ਅਹਿਮ ਭਾਸ਼ਣ 'ਚ ਬੁੱਧਵਾਰ ਨੂੰ ਕਿਹਾ,''ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਹਾਲੀਆ ਚੋਣ ਪ੍ਰਚਾਰ ਮੁਹਿੰਮ 'ਚ ਕਿਹਾ ਸੀ 'ਮੋਦੀ ਹੈ ਤਾਂ ਮੁਮਕਿਨ ਹੈ' ਤਾਂ ਉਸ ਦੇ ਧਿਆਨ 'ਚ ਰੱਖ ਕੇ ਮੈਂ ਇਹ ਪਤਾ ਲਗਾਉਣਾ ਚਾਹੁੰਦਾ ਹਾਂ ਤਾਂ ਸਾਡੇ ਲੋਕਾਂ ਵਿਚਕਾਰ ਕੀ ਸੰਭਵ ਹੈ।'' 
 

ਇਸ ਮਹੀਨੇ ਨਵੀਂ ਦਿੱਲੀ ਦੀ ਆਪਣੀ ਯਾਤਰਾ ਅਤੇ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਲਈ ਉਤਸੁਕ ਪੋਂਪੀਓ ਨੇ ਕੁਝ ਵੱਡੇ ਵਿਚਾਰਾਂ ਅਤੇ ਵੱਡੇ ਮੌਕਿਆਂ ਦਾ ਜ਼ਿਕਰ ਕੀਤਾ, ਜੋ ਦੋ-ਪੱਖੀ ਸਬੰਧਾਂ ਨੂੰ ਨਵੇਂ ਪੱਧਰ 'ਤੇ ਲੈ ਜਾ ਸਕਦੇ ਹਨ। ਉਨ੍ਹਾਂ ਨੇ ਆਪਣੇ ਭਾਰਤ ਮਿਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੋਹਾਂ ਦੇਸ਼ਾਂ ਕੋਲ ਆਪਣੇ ਲੋਕਾਂ, ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੁਨੀਆ ਦੀ ਭਲਾਈ ਲਈ ਇਕੱਠੇ ਅੱਗੇ ਵਧਣ ਦਾ ਖਾਸ ਮੌਕਾ ਹੈ। ਪੋਂਪੀਓ 24 ਤੋਂ 30 ਜੂਨ ਤਕ ਭਾਰਤ, ਸ਼੍ਰੀਲੰਕਾ, ਜਾਪਾਨ ਅਤੇ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਪੋਂਪੀਓ ਨੇ ਕਿਹਾ ਕਿ ਟਰੰਪ ਦੀ ਅਗਵਾਈ 'ਚ ਅਮਰੀਕਾ ਰੱਖਿਆ ਸਹਿਯੋਗ ਨੂੰ ਨਵੇਂ ਆਯਾਮ 'ਤੇ ਲੈ ਕੇ ਗਿਆ ਹੈ। ਹਿੰਦ-ਪ੍ਰਸ਼ਾਂਤ ਲਈ ਸਾਂਝੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕੀਤਾ ਹੈ ਅਤੇ ਅੱਤਵਾਦ ਲਈ ਪਾਕਿਸਤਾਨ ਦੇ ਅਸਵਿਕਾਰ ਸਹਿਯੋਗ ਦੇ ਖਿਲਾਫ ਸਖਤ ਰਵੱਈਆ ਅਪਣਾਇਆ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਅਮਰੀਕਾ 'ਚ ਭਾਰਤ ਦੇ ਰਾਜਦੂਤ ਵੀ ਰਹੇ ਹਨ। ਉਨ੍ਹਾਂ ਨੇ ਕਿਹਾ,''ਉਨ੍ਹਾਂ ਨੇ ਅਪ੍ਰੈਲ 'ਚ ਆਪਣੇ ਇਕ ਭਾਸ਼ਣ 'ਚ ਕਿਹਾ ਕਿ ਉਹ ਅਮਰੀਕਾ ਨਾਲ ਹੋਰ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਨ ਅਤੇ ਇਹ ਭਾਵਨਾ ਦੋਹਾਂ ਵਲੋਂ ਹੈ। ਅਸੀਂ ਅੱਗੇ ਵਧਣਾ ਚਾਹੁੰਦੇ ਹਾਂ।''


Related News