UAPA ਦੇ ਅਧੀਨ ਮਸੂਦ ਅਜ਼ਹਰ, ਦਾਊਦ ਅਤੇ ਹਾਫਿਜ਼ ਸਈਅਦ ਅੱਤਵਾਦੀ ਐਲਾਨ

Wednesday, Sep 04, 2019 - 03:45 PM (IST)

UAPA ਦੇ ਅਧੀਨ ਮਸੂਦ ਅਜ਼ਹਰ, ਦਾਊਦ ਅਤੇ ਹਾਫਿਜ਼ ਸਈਅਦ ਅੱਤਵਾਦੀ ਐਲਾਨ

ਨਵੀਂ ਦਿੱਲੀ— ਅੱਤਵਾਦ 'ਤੇ ਰੋਕ ਲਗਾਉਣ ਲਈ ਬਣਾਏ ਗਏ ਕਾਨੂੰਨ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਸੋਧ ਕਾਨੂੰਨ (ਯੂ.ਏ.ਪੀ.ਏ.) ਦੇ ਅਧੀਨ 4 ਖੂੰਖਾਰ ਅੱਤਵਾਦੀਆਂ ਨੂੰ ਟੈਰਰ ਲਿਸਟ 'ਚ ਸ਼ਾਮਲ ਕੀਤਾ ਹੈ। ਸੂਚੀ 'ਚ ਪਹਿਲੇ ਨੰਬਰ 'ਤੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਮਸੂਦ ਅਜ਼ਹਰ ਨੂੰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਸਈਅਦ ਨੂੰ ਨੰਬਰ 2 'ਤੇ ਰੱਖਿਆ ਗਿਆ ਹੈ। ਤੀਜੇ ਨੰਬਰ 'ਤੇ ਮਾਫੀਆ ਡਾਨ ਦਾਊਦ ਇਬਰਾਹਿਮ, ਜਿਸ ਦੇ ਹਮੇਸ਼ਾ ਪਾਕਿਸਤਾਨ ਕਰਾਚੀ 'ਚ ਰਹਿਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਅੱਤਵਾਦੀ ਜਾਕਿਰ-ਉਰ-ਰਹਿਮਾਨ ਲਖਵੀ ਨੂੰ ਵੀ ਇਸ ਲਿਸਟ 'ਚ ਰੱਖਿਆ ਗਿਆ ਹੈ। ਯੂ.ਏ.ਪੀ.ਏ. ਨੂੰ ਹਾਲ ਹੀ 'ਚ ਖਤਮ ਹੋਏ ਸੰਸਦ ਸੈਸ਼ਨ 'ਚ ਪਾਸ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਵੀ ਮਸੂਦ ਅਜ਼ਹਰ ਅਤੇ ਹਾਫਿਜ਼ ਸਈਅਦ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ ਜਾ ਚੁਕਿਆ ਹੈ।

ਕੀ ਹੈ ਯੂ.ਏ.ਪੀ.ਏ. ਐਕਟ?
ਯੂ.ਏ.ਪੀ.ਏ. 'ਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਦੋਂ ਅੱਤਵਾਦੀ ਐਲਾਨ ਕੀਤਾ ਜਾਵੇਗਾ, ਇਸ ਦਾ ਪ੍ਰਬੰਧ ਹੈ। ਇਸ ਦੇ ਅਧੀਨ ਕੋਈ ਵਿਅਕਤੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ ਜਾਂ ਉਸ 'ਚ ਹਿੱਸਾ ਲੈਂਦਾ ਹੈ ਤਾਂ ਉਸ ਨੂੰ ਅੱਤਵਾਦੀ ਐਲਾਨ ਕੀਤਾ ਜਾ ਸਕਦਾ ਹੈ। ਇਸ ਕਾਨੂੰਨ 'ਚ ਪਹਿਲਾ ਸੋਧ 2004 ਦੇ ਅੰਤ 'ਚ ਆਇਆ ਸੀ, ਜਦੋਂ ਯੂ.ਪੀ.ਏ. ਸਰਕਾਰ ਸੀ। ਦੂਜਾ ਸੋਧ 2008 'ਚ ਅਤੇ ਤੀਜਾ ਸੋਧ 2013 'ਚ ਆਇਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਨੂੰਨ ਬਾਰੇ ਕਿਹਾ ਸੀ ਕਿ ਕੋਈ ਜੇਕਰ ਅੱਤਵਾਦ ਦੇ ਪੋਸ਼ਣ 'ਚ ਮਦਦ ਕਰਦਾ ਹੈ, ਧਨ ਮੁਹੱਈਆ ਕਰਵਾਉਂਦਾ ਹੈ, ਅੱਤਵਾਦ ਦੇ ਸਾਹਿਤ ਦਾ ਪ੍ਰਚਾਰ-ਪ੍ਰਸਾਰ ਕਰਦਾ ਹੈ ਜਾਂ ਅੱਤਵਾਦ ਦੀ ਥਿਊਰੀ ਨੌਜਵਾਨਾਂ ਦੇ ਦਿਮਾਗ 'ਚ ਉਤਾਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਅੱਤਵਾਦੀ ਐਲਾਨ ਕੀਤਾ ਜਾਵੇਗਾ।


author

DIsha

Content Editor

Related News