ਕੇਜਰੀ ਨੇ ਮੋਦੀ ਸਰਕਾਰ ਤੋਂ ਸ਼ਹੀਦਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਸਨਮਾਨ ਰਾਸ਼ੀ ਦੇਣ ਦੀ ਮੰਗ ਕੀਤੀ

09/28/2016 10:06:25 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦੇਸ਼ ਦੇ ਕਿਸੇ ਵੀ ਜਵਾਨ ਦੇ ਸ਼ਹੀਦ ਹੋਣ ''ਤੇ ਉਸ ਦੇ ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਭਗਤ ਸਿੰਘ ਦੇ ਜਨਮ ਸ਼ਤਾਬਦੀ ''ਤੇ ਟਵੀਟ ਕਰ ਕੇ ਉਨ੍ਹਾਂ ਨੇ ਕਿਹਾ,''''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰ ਦੇ ਕੇ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਉਹ ਇਸ ਗੱਲ ਦਾ ਐਲਾਨ ਕਰਨ ਕਿ ਉੜੀ ਹਮਲੇ ਦੇ ਸਾਰੇ ਸ਼ਹੀਦਾਂ ਨੂੰ ਸਨਮਾਨ ਰਾਸ਼ੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਉੜੀ ਅੱਤਵਾਦੀ ਹਮਲੇ ''ਚ ਸ਼ਹੀਦ ਹੋਏ ਪੱਛਮੀ ਬੰਗਾਲ ਦੇ ਇਕ ਜਵਾਨ ਦੇ ਪਰਿਵਾਰ ਵਾਲਿਆਂ ਕੋਲ ਅੰਤਿਮ ਸੰਸਕਾਰ ਕਰਨ ਤੱਕ ਲਈ ਰੁਪਏ ਨਹੀਂ ਸਨ, ਜਿਸ ਕਾਰਨ ਜਵਾਨ ਦੇ ਪਿਤਾ ਨੂੰ ਗੁਆਂਢੀਆਂ ਤੋਂ 10 ਹਜ਼ਾਰ ਰੁਪਏ ਕਰਜ਼ ਲੈਣਾ ਪਿਆ ਸੀ।
ਜ਼ਿਕਰਯੋਗ ਹੈ ਕਿ ਸਾਰੀਆਂ ਰਾਜ ਸਰਕਾਰਾਂ ਨੇ ਆਪਣੇ ਰਾਜਾਂ ਦੇ ਸ਼ਹੀਦਾਂ ਨੂੰ 10 ਲੱਖ ਤੋਂ 20 ਲੱਖ ਤੱਕ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਹੀਦ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ,''''ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਦੇ ਕਿਸੇ ਵੀ ਜਵਾਨ ਦੇ ਸ਼ਹੀਦ ਹੋਣ ''ਤੇ ਉਸ ਦੇ ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਦਿੱਤੀ ਜਾਵੇ।''''


Disha

News Editor

Related News