ਮੋਦੀ ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਵਾਲੀ JKLF, ਜੰਮੂ ਕਸ਼ਮੀਰ ਪੀਪਲਜ਼ ਫ੍ਰੀਡਮ ਲੀਗ ''ਤੇ ਲਗਾਈ ਬੈਨ
Saturday, Mar 16, 2024 - 12:07 PM (IST)
ਨਵੀਂ ਦਿੱਲੀ (ਭਾਸ਼ਾ)- ਮੋਦੀ ਸਰਕਾਰ ਨੇ ਜੇਲ੍ਹ 'ਚ ਬੰਦ ਅੱਤਵਾਦ ਦੇ ਦੋਸ਼ੀ ਯਾਸੀਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ, ਜੰਮੂ ਕਸ਼ਮੀਰ ਪੀਪਲਜ਼ ਫ੍ਰੀਡਮ ਲੀਗ ਅਤੇ ਜੰਮੂ ਕਸ਼ਮੀਰ ਪੀਪਲਜ਼ ਲੀਗ (ਜੇਕੇਪੀਐੱਲ) ਦੇ ਚਾਰ ਧਿਰਾਂ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੱਤਵਾਦ ਅਤੇ ਵੱਖਵਾਦ ਨੂੰ ਉਤਸ਼ਾਹ ਦੇਣ ਦੇ ਦੋਸ਼ 'ਚ ਪਾਬੰਦੀ ਲਗਾ ਦਿੱਤੀ ਹੈ। ਫ਼ੈਸਲਿਆਂ ਦਾ ਐਲਾਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਠੋਰ ਕਾਨੂੰਨੀ ਨਤੀਜੇ ਭੁਗਤਣੇ ਹੋਣਗੇ।
ਇਹ ਵੀ ਪੜ੍ਹੋ : SIA ਨੇ ਅੱਤਵਾਦੀ ਸਾਜਿਸ਼ ਮਾਮਲੇ 'ਚ ਜੰਮੂ 'ਚ 7 ਥਾਵਾਂ 'ਤੇ ਕੀਤੀ ਛਾਪੇਮਾਰੀ
ਇਕ ਵੱਖ ਨੋਟੀਫਿਕੇਸ਼ਨ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲਾ ਨੇ ਜੇਕੇ ਪੀਪਲਜ਼ ਲੀਗ ਦੇ ਚਾਰ ਧਿਰਾਂ- ਜੇਕੇਪੀਐੱਲ (ਮੁਖਤਾਰ ਅਹਿਮਦ ਵਾਜਾ), ਜੇਕੇਪੀਐੱਲ (ਬਸ਼ੀਰ ਅਹਿਮਦ ਤੋਤਾ), ਜੇਕੇਪੀਐੱਲ (ਗੁਲਾਮ ਮੁਹੰਮਦ ਖਾਨ) ਅਤੇ ਯਾਕੂਬ ਸ਼ੇਖ ਦੀ ਅਗਵਾਈ ਵਾਲੀ ਜੇਕੇਪੀਐੱਲ (ਅਜੀਜ) 'ਤੇ ਵੀ ਪਾਬੰਦੀ ਲਗਾ ਦਿੱਤੀ। ਅਮਿਤ ਸ਼ਾਹ ਨੇ 'ਐਕਸ' 'ਤੇ ਲਿਖਿਆ,''ਮੋਦੀ ਸਰਕਾਰ ਨੇ 'ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਮੁਹੰਮਦ ਯਾਸੀਨ ਮਲਿਕ ਧਿਰ)' ਨੂੰ ਅਗਲੇ 5 ਸਾਲ ਲਈ 'ਗੈਰ-ਕਾਨੂੰਨੀ ਸੰਗਠਨ' ਐਲਾਨ ਕਰ ਦਿੱਤਾ ਹੈ।'' ਉਨ੍ਹਾਂ ਕਿਹਾ 5 ਸਾਲ ਲਈ ਪਾਬੰਦੀਸ਼ੁਦਾ ਐਲਾਨ ਕੀਤੇ ਗਏ ਜੰਮੂ ਕਸ਼ਮੀਰ ਪੀਪਲਜ਼ ਫ੍ਰੀਡਮ ਲੀਗ ਨੇ ਅੱਤਵਾਦ ਰਾਹੀਂ ਜੰਮੂ ਕਸ਼ਮੀਰ 'ਚ ਵੱਖਵਾਦ ਨੂੰ ਉਤਸ਼ਾਹ ਅਤੇ ਮਦਦ ਦੇ ਕੇ ਭਾਰਤ ਦੀ ਅਖੰਡਤਾ ਨੂੰ ਖ਼ਤਰੇ 'ਚ ਪਾਇਆ। ਉਨ੍ਹਾਂ ਨੇ ਇਕ ਹੋਰ ਪੋਸਟ 'ਚ ਕਿਹਾ,''ਮੋਦੀ ਸਰਕਾਰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਅਤੇ ਸੰਗਠਨਾਂ ਨੂੰ ਨਹੀਂ ਬਖਸ਼ੇਗੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8