ਮੋਦੀ ਸਰਕਾਰ ਦੇ ਫੈਸਲੇ ਕਾਰਨ ਖਤਰੇ ''ਚ ਆਇਆ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ

Friday, Aug 04, 2017 - 08:47 PM (IST)

ਸਿਧਾਰਥਨਗਰ—ਦੇਸ਼ 'ਚ ਅਧਾਰ ਕਾਰਡ ਲਾਜ਼ਮੀ ਕੀਤੇ ਜਾਣ ਤੋਂ ਬਾਅਦ ਨੇਪਾਲ ਸਰਹੱਦ ਨੇੜੇ ਉਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲੇ 'ਚ ਨੇਪਾਲੀ ਵਿਦਿਆਰਥੀਆਂ ਦੀ ਪੜਾਈ 'ਤੇ ਸਕੰਟ ਖੜਾ ਹੋ ਗਿਆ ਹੈ।
ਅਧਿਕਾਰਿਕ ਸੂਤਰਾਂ ਮੁਤਾਬਕ ਆਧਾਰ ਕਾਰਡ ਦੇ ਲਾਜ਼ਮੀ ਹੋਣ ਕਾਰਨ ਨਵੇਂ ਵਿਦਿਆਰਥੀਆਂ ਦਾ ਦਾਖਲਾ ਇਥੇ ਰੁੱਕ ਗਿਆ ਹੈ। ਇਸ ਦੌਰਾਨ ਹਾਈਸਕੂਲ ਅਤੇ ਇੰਟਰਮੀਡਿਏਟ ਦੀ ਬੋਰਡ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਨੇਪਾਲੀ ਵਿਦਿਆਰਥੀਆਂ ਸਾਹਮਣੇ ਵੀ ਮੁਸ਼ਕਿਲ ਖੜੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ 'ਚ ਸੈਕੰਡਰੀ ਸਿਖਿਆ ਕੌਂਸਲ ਨੂੰ ਜਾਣੂ ਕਰਾਉਣ ਦੇ ਬਾਵਜੂਦ ਹੁਣ ਤਕ ਕੋਈ ਹਲ ਨਾ ਨਿਕਲਣ ਕਾਰਨ ਨੇਪਾਲੀ ਵਿਦਿਆਰਥੀ ਪਰੇਸ਼ਾਨ ਹਨ।
ਸੂਤਰਾਂ ਨੇ ਦੱਸਿਆ ਕਿ ਨੇਪਾਲ 'ਚ ਸਿੱਖਿਆ ਦੇ ਉਚਿਤ ਪ੍ਰਬੰਧ ਨਾ ਹੋਣ 'ਤੇ ਹਰ ਸਾਲ 10 ਹਜ਼ਾਰ ਤੋਂ ਜ਼ਿਆਦਾ ਨੇਪਾਲੀ ਵਿਦਿਆਰਥੀ ਜ਼ਿਲੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੋਂ ਹਾਈਸਕੂਲ ਅਤੇ ਇੰਟਰਮੀਡਿਏਟ ਦੀ ਬੋਰਡ ਪ੍ਰੀਖਿਆ 'ਚ ਸ਼ਾਮਲ ਹੁੰਦੇ ਹਨ।


Related News