ਆਫ਼ ਦਿ ਰਿਕਾਰਡ : ਮੋਦੀ 60 ਸੀਟਾਂ ਦਾ ਜੂਆ

Sunday, Feb 12, 2023 - 11:03 AM (IST)

ਆਫ਼ ਦਿ ਰਿਕਾਰਡ : ਮੋਦੀ 60 ਸੀਟਾਂ ਦਾ ਜੂਆ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਚ ਤੋਂ ਪਰ੍ਹਾਂ ਤੇ ਵੱਡਾ ਜ਼ੋਖਿਮ ਲੈਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਆਪਣੇ ਫੈਸਲਿਆਂ ਨਾਲ ਸਾਰਿਆਂ ਨੂੰ ਹੈਰਾਨ ਕਰਨ ਦੀ ਆਦਤ ਹੈ। ਜੇ ਸੱਤਾ ਦੇ ਗਲਿਆਰਿਆਂ ’ਚ ਬੈਠੇ ਕੁਝ ਲੋਕਾਂ ਦੀ ਮੰਨੀਏ ਤਾਂ ਮੋਦੀ 2024 ਦੀਆਂ ਲੋਕ ਸਭਾ ਚੋਣਾਂ ’ਚ ਦੱਖਣ ਤੋਂ ਚੋਣ ਲੜਣ ’ਤੇ ਵਿਚਾਰ ਕਰ ਰਹੇ ਹਨ।

ਜੇ ਇਹ ਜੂਆ ਖੇਡਿਆ ਜਾਂਦਾ ਹੈ ਤਾਂ ਇਸ ਦਾ ਮਕਸਦ ਵੱਡੇ ਪੱਧਰ ’ਤੇ ਭਾਜਪਾ ਦੇ ਦਰਵਾਜ਼ੇ ਖੋਲ੍ਹਣਾ ਹੈ। ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਉਨ੍ਹਾਂ ਨੂੰ ਇਕ ਰੋਡ ਮੈਪ ਦੇਣ ਲ ਈ ਕਿਹਾ ਕਿ ਕਿਵੇਂ ਪਾਰਟੀ 5 ਦੱਖਣੀ ਸੂਬਿਆਂ ਤੋਂ 60 ਲੋਕ ਸਭਾ ਸੀਟਾਂ ਜਿੱਤ ਸਕਦੀ ਹੈ।

ਮੌਜੂਦਾ ਸਮੇਂ ’ਚ ਭਾਜਪਾ ਦਾ ਕਰਨਾਟਕ ’ਚ ਮਜ਼ਬੂਤ ਆਧਾਰ ਹੈ, ਜਿਥੇ ਉਸ ਨੇ 2019 ਦੀਆਂ ਲੋਕ ਸਭਾ ਚੋਣਾਂ ’ਚੋਂ 28 ’ਚੋਂ 25 ਸੀਟਾਂ ਜਿੱਤੀਆਂ ਅਤੇ ਤੇਲੰਗਾਨਾ ’ਚ 17 ’ਚੋਂ 4 ਸੀਟਾਂ ਜਿੱਤੀਆਂ ਪਰ ਆਂਧਰ ਪ੍ਰਦੇਸ਼, ਕੇਰਲ ਅਤੇ ਤਾਮਿਲਨਾਡੂ ’ਚ ਉਸ ਨੂੰ ਇਕ ਵੀ ਸੀਟ ਨੀਂ ਮਿਲੀ। ਭਾਜਪਾ ਹਾਈ ਕਮਾਨ ਇਨ੍ਹਾਂ ਸੂਬਿਆਂ ’ਚ ਖੁਦ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਤੇਲੰਗਾਨਾ ’ਚ ਆਪਣੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮੋਦੀ ਦੱਖਣ ’ਚ ਪਾਰਟੀ ਦੇ ਆਧਾਰ ਦਾ ਵਿਸਥਾਰ ਕਰਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਭਾਜਪਾ ਲੀਡਰਸ਼ਿਪ ਨੂੰ ਸਵਾਲ ਕਰਦੇ ਰਹੇ ਹਨ। ਜਿਥੋਂ ਤੱਕ ਕੇਰਲ ਦੀ ਗੱਲ ਹੈ ਤਾਂ ਇਹ ਇਕ ਦੂਰ ਦੀ ਕੌਡੀ ਹੈ ਪਰ ਤਾਮਿਲਨਾਡੂ ’ਚ ਪੂਰਾ ਦਾਅ ਲਗਾਇਆ ਜਾਵੇਗਾ। ਇਹ ਸੁਝਾਅ ਸਾਰਿਆਂ ਦਾ ਧਿਆਨ ਖਿੱਚ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮੌਜੂਦਾ ਵਾਰਾਣਸੀ ਲੋਕ ਸਭਾ ਹਲਕੇ ਤੋਂ ਇਲਾਵਾ ਤਾਮਿਲਨਾਡੂ ਤੋਂ ਵੀ ਖੜ੍ਹਾ ਕਰਨਾ ਕਿੰਨਾ ਫਾਇਦੇਮੰਦ ਹੋਵੇਗਾ।


author

Rakesh

Content Editor

Related News