PM ਮੋਦੀ ਪਹਾੜ ਖੋਦ ਕੇ ਚੂਹਾ ਕੱਢ ਕੇ ਲਿਆਂਦੇ ਹਨ : ਮਲਿਕਾਰਜੁਨ ਖੜਗੇ

05/21/2024 5:57:01 PM

ਯਮੁਨਾਨਗਰ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਜਾਣਦੇ ਹਨ ਅਤੇ ਪਹਾੜ ਖੋਦ ਕੇ ਚੂਹਾ ਕੱਢ ਕੇ ਲਿਆਂਦੇ ਹਨ। ਖੜਗੇ ਇੱਥੇ ਅੰਬਾਲਾ ਅਤੇ ਕੁਰੂਕੁਸ਼ੇਤਰ ਸੰਸਦੀ ਖੇਤਰਾਂ ਦੇ ਇੰਡੀਆ ਗਠਜੋੜ ਸਮੂਹ ਦੇ ਉਮੀਦਵਾਰਾਂ ਵਰੁਣ ਮੁਲਾਨਾ ਅਤੇ ਸੁਸ਼ੀਲ ਗੁਪਤਾ ਦੇ ਪੱਖ 'ਚ ਜਗਾਧਰੀ ਅਨਾਜ ਮੰਡੀ 'ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਪਹਾੜ ਖੋਦ ਕੇ ਚੂਹਾ ਕੱਢ ਕੇ ਲਿਆਂਦੇ ਹਨ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ 2 ਟੁਕੜੇ ਕਰ ਕੇ ਬੰਗਲਾਦੇਸ਼ ਬਣਾਇਆ। 

ਉਨ੍ਹਾਂ ਨੇ ਦੋਸ਼ ਲਗਾਇਆ ਕਿ ਸ਼੍ਰੀ ਮੋਦੀ ਝੂਠਿਆਂ ਦੇ ਸਰਦਾਰ ਹਨ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦਾ ਸੱਤਿਆਨਾਸ਼ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਲੜਾਈ ਮੋਦੀ ਨਾਲ ਨਹੀਂ ਸਗੋਂ ਉਨ੍ਹਾਂ ਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀ ਵਿਚਾਰਧਾਰਾ ਨਾਲ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਬੈਂਕ ਖਾਤਿਆਂ 'ਚ 15 ਲੱਖ ਰੁਪਏ ਆਉਣ, 2 ਕਰੋੜ ਨੌਕਰੀਆਂ ਦੇਣ ਅਤੇ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਵਰਗੇ ਕਈ ਝੂਠ ਬੋਲੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ 'ਚ ਇਕ ਲੱਖ 82 ਹਜ਼ਾਰ ਨੌਕਰੀਆਂ ਦੇ ਅਹੁਦੇ ਖ਼ਾਲੀ ਹਨ ਅਤੇ ਕੇਂਦਰ 'ਚ 30 ਲੱਖ ਨੌਕਰੀਆਂ ਦੇ ਅਹੁਦੇ ਖ਼ਾਲੀ ਪਏ ਹਨ ਪਰ ਮੋਦੀ ਅਤੇ ਹਰਿਆਣਾ 'ਚ ਮੁੱਖ ਮੰਤਰੀ ਇਹ ਖ਼ਾਲੀ ਅਹੁਦੇ ਨਹੀਂ ਭਰ ਰਹੇ। ਮੋਦੀ ਫ਼ੌਜ ਤੱਕ 'ਚ ਚਾਰ ਸਾਲ ਦੀ ਭਰਤੀ ਦੀ ਅਗਨੀਵੀਰ ਯੋਜਨਾ ਲਿਆਏ ਹਨ। ਉਨ੍ਹਾਂ ਕਿਹਾ ਕਿ ਲੋਕ ਪਰੇਸ਼ਾਨ ਹੋ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News