ਮੋਦੀ ਅਤੇ ਉਨ੍ਹਾਂ ਦੇ ਬਾਪ-ਦਾਦਾ ਸੁਤੰਤਰਤਾ ਸੈਨਾਨੀ ਨਹੀਂ ਸਨ : ਕਮਲਨਾਥ
Friday, Jan 10, 2020 - 02:24 AM (IST)

ਭੋਪਾਲ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਬਾਪ-ਦਾਦਾ ਸੁਤੰਤਰਤਾ ਸੈਨਾਨੀ ਨਹੀਂ ਰਹੇ ਹਨ। ਭੋਪਾਲ ਵਿਚ ਕਾਂਗਰਸ ਸੇਵਾਦਲ ਦੇ ਇਕ ਪ੍ਰੋਗਰਾਮ ਦੌਰਾਨ ਕਮਲਨਾਥ ਨੇ ਸੀ. ਏ. ਏ. ਅਤੇ ਐੱਨ. ਆਰ. ਸੀ. ਦਾ ਜ਼ਿਕਰ ਕਰਦੇ ਹੋਏ ਕਿਹਾ,‘‘ਤੁਹਾਨੂੰ ਭਾਜਪਾ ਦੀ ਸਿਆਸਤ ਪਛਾਣਨੀ ਚਾਹੀਦੀ ਹੈ। ਅੱਜ ਸਾਡੇ ਸਾਹਮਣੇ ਵੱਖਰੀਆਂ ਚੁਣੌਤੀਆਂ ਹਨ। ਕੀ ਤੁਸੀਂ ਮੋਦੀ ਜੀ ਨੂੰ ਕਦੇ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੀ ਗੱਲ ਕਰਦੇ ਹੋਏ ਸੁਣਿਆ ਹੈ। ਇਹ (ਭਾਜਪਾ) ਕਾਂਗਰਸ ਅਤੇ ਸੇਵਾ ਦਲ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣਗੇ? ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਕਿ ਮੋਦੀ ਜੀ ਇਕ ਨਾਂ ਦੱਸ ਦਿਓ ਜੋ ਤੁਹਾਡੀ ਪਾਰਟੀ ਤੋਂ ਸੁਤੰਤਰਤਾ ਸੈਨਾਨੀ ਰਿਹਾ ਹੋਵੇ।’’