PM ਮੋਦੀ ਨੇ 83 ਮਿੰਟ ਤੱਕ ਕੀਤਾ ਰਾਸ਼ਟਰ ਨੂੰ ਸੰਬੋਧਨ, ਜਾਣੋ ਕਿਹੜੇ ਸਾਲ ਰਿਹਾ ਸਭ ਤੋਂ ਲੰਬੇ ਭਾਸ਼ਣ ਦਾ ਰਿਕਾਰਡ
Monday, Aug 15, 2022 - 04:16 PM (IST)
ਨਵੀਂ ਦਿੱਲੀ (ਵਾਰਤਾ)- ਭਾਰਤ ਸੋਮਵਾਰ ਨੂੰ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਸਵੇਰੇ ਲਾਲ ਕਿਲ੍ਹੇ ਤੋਂ 9ਵੀਂ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਆਪਣੇ 83 ਮਿੰਟ ਦੇ ਸੰਬੋਧਨ ਵਿਚ ਸ਼੍ਰੀ ਮੋਦੀ ਨੇ ਦੇਸ਼ ਦੇ ਸਾਹਮਣੇ 5 ਸੰਕਲਪ ਰੱਖੇ। ਇਸ ਦੌਰਾਨ ਉਨ੍ਹਾਂ ਭ੍ਰਿਸ਼ਟਾਚਾਰ, ਪਰਿਵਾਰਵਾਦ, ਭਾਸ਼ਾ ਅਤੇ ਲੋਕਤੰਤਰ ਦਾ ਵੀ ਜ਼ਿਕਰ ਕੀਤਾ। ਨਾਲ ਹੀ ਮਹਾਤਮਾ ਗਾਂਧੀ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਸਰਦਾਰ ਵੱਲਭ ਭਾਈ ਪਟੇਲ, ਸ਼੍ਰੀ ਨਹਿਰੂ, ਵੀਰ ਸਾਵਰਕਰ, ਸ਼੍ਰੀ ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ ਵਰਗੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਯਾਦ ਕਰਦੇ ਹੋਏ ਉਨ੍ਹਾਂ ਨੂੰ ਨਮਨ ਕੀਤਾ।
ਇਹ ਵੀ ਪੜ੍ਹੋ : ਲਾਲ ਕਿਲ੍ਹੇ ਦੀਆਂ ਕੰਧਾਂ 'ਤੇ ਦੇਸ਼ ਭਰ ਦੇ ਆਜ਼ਾਦੀ ਘੁਲਾਟੀਆਂ ਦੇ ਸੰਬੰਧ 'ਚ ਦਿੱਤੀ ਗਈ ਜਾਣਕਾਰੀ
ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਸਰਦਾਰ ਭਗਤ ਸਿੰਘ, ਸ਼੍ਰੀ ਖੁਦੀਰਾਮ ਬੋਸ, ਸ਼੍ਰੀ ਚੰਦਰਸ਼ੇਖਰ ਆਜ਼ਾਦ, ਸ਼੍ਰੀ ਰਾਮਪ੍ਰਸਾਦ ਬਿਸਮਿਲ, ਸ਼੍ਰੀ ਸੁਖਦੇਵ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਨਮਨ ਕੀਤਾ। ਇਸ ਤੋਂ ਇਲਾਵਾ ਸ਼੍ਰੀ ਮੋਦੀ ਨੇ ਮਹਾਰਾਣੀ ਲਕਸ਼ਮੀਬਾਈ, ਦੁਰਗਾ ਭਾਭੀ ਵਰਗੀਆਂ ਬਹਾਦਰ ਔਰਤਾਂ ਨੂੰ ਵੀ ਨਮਨ ਕੀਤਾ। ਆਪਣੇ ਸੰਬੋਧਨ ਦੌਰਾਨ ਸ਼੍ਰੀ ਮੋਦੀ ਨਾਰੀ ਸ਼ਕਤੀ ਦੇ ਸਨਮਾਨ ਅਤੇ ਮਾਣ ਦੀ ਗੱਲ ਕਰਦੇ ਹੋਏ ਭਾਵੁਕ ਵੀ ਹੋ ਗਏ। ਉਸ ਨੇ ਕਿਹਾ,“ਮੈਂ ਦੁਖ ਜ਼ਾਹਰ ਕਰਨਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਇਹ ਲਾਲ ਕਿਲ੍ਹੇ ਦਾ ਵਿਸ਼ਾ ਨਹੀਂ ਹੋ ਸਕਦਾ। ਮੈਂ ਆਪਣੇ ਅੰਦਰ ਦਾ ਦਰਦ ਕਿੱਥੇ ਦੱਸਾਂ? ਉਹ ਇਹ ਹੈ ਕਿ ਕਿਸੇ ਨਾ ਕਿਸੇ ਕਾਰਨ ਸਾਡੇ ਅੰਦਰ ਇਕ ਅਜਿਹਾ ਵਿਗਾੜ ਆਇਆ ਹੈ, ਸਾਡੇ ਬੋਲਣ, ਸਾਡੇ ਸ਼ਬਦਾਂ 'ਚ, ਅਸੀਂ ਨਾਰੀ ਦਾ ਅਪਮਾਨ ਕਰਦੇ ਹਾਂ। ਕੀ ਅਸੀਂ ਔਰਤਾਂ ਨੂੰ ਅਪਮਾਨਿਤ ਕਰਨ ਵਾਲੀ ਹਰ ਚੀਜ਼ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਲੈ ਸਕਦੇ ਹਾਂ? ਸ਼੍ਰੀ ਮੋਦੀ ਹੁਣ ਤੱਕ ਲਾਲ ਕਿਲੇ ਦੀ ਫਸੀਲ ਤੋਂ ਹੁਣ ਤੱਕ 9 ਵਾਰ ਰਾਸ਼ਟਰ ਨੂੰ ਸੰਬੋਧਿਤ ਕੀਤਾ ਹੈ। ਉਨ੍ਹਾਂ ਦੇ ਭਾਸ਼ਣ ਦਾ ਸਮਾਂ ਇਸ ਪ੍ਰਕਾਰ ਹੈ...
ਸਾਲ | ਸਮਾਂ |
ਪਹਿਲਾ ਭਾਸ਼ਣ 2014 | 65 ਮਿੰਟ |
ਦੂਜਾ ਭਾਸ਼ਣ 2015 | 86 ਮਿੰਟ |
ਤੀਜਾ ਭਾਸ਼ਣ 2016 | 96 ਮਿੰਟ |
ਚੌਥਾ ਭਾਸ਼ਣ 2017 | 56 ਮਿੰਟ |
5ਵਾਂ ਭਾਸ਼ਣ 2018 | 82 ਮਿੰਟ |
6ਵਾਂ ਭਾਸ਼ਣ 2019 | 93 ਮਿੰਟ |
7ਵਾਂ ਭਾਸ਼ਣ 2020 | 86 ਮਿੰਟ |
8ਵਾਂ ਭਾਸ਼ਣ 2021 | 88 ਮਿੰਟ |
9ਵਾਂ ਭਾਸ਼ਣ 2022 | 83 ਮਿੰਟ |