ਜਿਸ ਨੂੰ ''ਚਾਹ ਵੇਚਣ ਵਾਲਾ'' ਕਿਹਾ ਗਿਆ, ਉਸ ਮੋਦੀ ਨੇ ਦੇਸ਼ ਨੂੰ ਵਿਕਾਸ ਦੇ ਰਸਤੇ ''ਤੇ ਪਹੁੰਚਿਆ : ਅਨੁਰਾਗ ਠਾਕੁਰ

Wednesday, Feb 28, 2024 - 06:25 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਨੇ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਸੀ ਤਾਂ ਕਾਂਗਰਸ ਨੇ ਉਨ੍ਹਾਂ ਨੂੰ 'ਚਾਹ ਵੇਚਣ ਵਾਲਾ ਅਤੇ ਪਿਛੜਾ ਵਿਅਕਤੀ' ਕਹਿ ਕੇ ਅਪਮਾਨਤ ਕੀਤਾ ਸੀ ਪਰ ਉਸੇ 'ਈਮਾਨਦਾਰ' ਨੇਤਾ ਨੇ ਦੇਸ਼ ਨੂੰ ਮਜ਼ਬੂਤੀ ਨਾਲ ਵਿਕਾਸ ਦੇ ਰਸਤੇ 'ਤੇ ਪਹੁੰਚਾਇਆ। ਠਾਕੁਰ ਨੇ ਇੰਟਰੈਕਟਿਵ ਫੋਰਮ ਆਨ ਇੰਡੀਅਨ ਇਕੋਨਾਮੀ ਵਲੋਂ ਆਯੋਜਿਤ ਰਾਸ਼ਟਰੀ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਰੱਖਿਆ ਗਿਆ 'ਵਿਕਸਿਤ ਭਾਰਤ' ਦਾ ਵਿਚਾਰ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ 'ਤੇ ਸੰਮੇਲਨ, ਜਨ ਸਭਾਵਾਂ ਅਤੇ ਰਾਜਨੀਤਕ ਰੈਲੀਆਂ 'ਚ ਚਰਚਾ ਹੋ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ,''ਵਿਕਸਿਤ ਭਾਰਤ ਸਿਰਫ਼ ਇਕ ਸੁਫ਼ਨਾ ਨਹੀਂ ਸਗੋਂ ਇਕ ਸੰਕਲਪ ਹੈ, ਜਿਸ ਨੂੰ ਅਸੀਂ ਹਕੀਕਤ 'ਚ ਬਦਲਣਾ ਹੈ।'' ਠਾਕੁਰ ਨੇ ਕਿਹਾ ਕਿ ਸਿਰਫ਼ 10 ਸਾਲ ਪਹਿਲੇ, ਦੇਸ਼ ਘਪਲਿਆਂ, ਕਮਜ਼ੋਰ ਆਰਥਿਕਤਾ ਅਤੇ ਗਲੋਬਲ ਪੱਧਰ 'ਤੇ ਡਿੱਗਰੇ ਗ੍ਰਾਫ਼ ਵਿਚਾਲੇ ਸੀ। ਗਠਜੋੜ ਧਰਮ ਦੀ ਪਾਲਣਾ ਸਿਰਫ਼ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਕੀਤੀ ਜਾਂਦੀ ਸੀ। ਦੇਸ਼ ਦਾ ਖਜ਼ਾਨਾ ਖਾਲੀ ਹੋ ਰਿਹਾ ਸੀ ਅਤੇ ਨਿਵੇਸ਼ ਵੀ ਘੱਟ ਸੀ। ਇਹ ਕਿਸੇ ਵੀ ਦੇਸ਼ ਲਈ ਚੰਗਾ ਨਹੀਂ ਸੀ। ਨਹਿਰੂ ਦੇ ਸਮੇਂ ਤੋਂ ਦਿੱਤੇ ਜਾ ਰਹੇ 'ਗਰੀਬੀ ਹਟਾਓ' ਦੇ ਨਾਅਰੇ ਦੇ ਬਾਵਜੂਦ ਗਰੀਬ ਹੋਰ ਵੀ ਗਰੀਬ ਹੁੰਦੇ ਜਾ ਰਹੇ ਸਨ।''

ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ ਪਾਰ: ਗਰਭਵਤੀ ਔਰਤ ਦਾ ਕਤਲ ਕਰ ਕੀਤੇ 20 ਟੁਕੜੇ, ਅਜੇ ਤੱਕ ਨਹੀਂ ਹੋ ਸਕੀ ਪਛਾਣ

ਉਨ੍ਹਾਂ ਕਿਹਾ,''ਜਦੋਂ ਭਾਜਪਾ ਨੇ ਨਰਿੰਦਰ ਮੋਦੀ ਨੂੰ ਵਿਕਲਪ ਵਜੋਂ ਪੇਸ਼ ਕੀਤਾ ਤਾਂ ਕਾਂਗਰਸ ਨੇ ਹੈਰਾਨੀ ਜਤਾਈ ਕਿ ਕੀ ਇਕ ਚਾਹ ਵੇਚਣ ਵਾਲਾ ਇਸ ਦੇਸ਼ ਨੂੰ ਚਲਾਏਗਾ ਪਰ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ। ਇਸ ਨੇ ਕਾਂਗਰਸ ਨੂੰ ਖਾਰਜ ਕਰ ਦਿੱਤਾ ਜੋ ਦੇਸ਼ ਨੂੰ ਵੇਚਣ 'ਤੇ ਲੱਗੀ ਸੀ ਅਤੇ ਇਕ ਈਮਾਨਦਾਰ ਚਾਹ ਵੇਚਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ।'' ਠਾਕੁਰ ਨੇ ਕਿਹਾ ਕਿ ਇਹ ਉਹੀ ਈਮਾਨਦਾਰ ਨੇਤਾ ਹਨ, ਜਿਨ੍ਹਾਂ ਨੂੰ ਕਾਂਗਰਸ ਨੇ ਚਾਹ ਵੇਚਣ ਵਾਲੇ ਅਤੇ ਪਿਛੜੇ ਦੇ ਰੂਪ 'ਚ ਅਪਮਾਨਤ ਕੀਤਾ ਅਤੇ ਜਿਸ ਨੇ ਦੇਸ਼ ਨੂੰ ਵਿਕਾਸ ਦੇ ਰਸਤੇ 'ਤੇ ਚਲਾਇਆ ਅਤੇ ਅਯੁੱਧਿਆ 'ਚ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਵੀ ਕੀਤੀ। ਠਾਕੁਰ ਨੇ ਕਿਹਾ,''ਅਸੀਂ ਦੇਸ਼ ਨੂੰ ਈਮਾਨਦਾਰੀ ਨਾਲ ਚਲਾਉਣ ਅਤੇ ਦੇਸ਼ ਨੂੰ ਅੱਗੇ ਲਿਜਾਉਣ ਦਾ ਵਾਅਦਾ ਕੀਤਾ ਸੀ ਅਤੇ ਅਸੀਂ ਪਿਛਲੇ 10 ਸਾਲਾਂ 'ਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਹੈ।'' ਉਨ੍ਹਾਂ ਕਿਹਾ ਕਿ ਮੋਦੀ ਨੇ ਦਿਖਾਇਆ ਕਿ ਕਿਵੇਂ ਇਕ ਈਮਾਨਦਾਰ ਨੇਤਾ ਲੋਕਾਂ ਦੇ ਰੁਖ 'ਚ ਤਬਦੀਲੀ ਲਿਆ ਸਕਦਾ ਹੈ। ਠਾਕੁਰ ਨੇ ਕਿਹਾ ਕਿ ਇਕ ਈਮਾਨਦਾਰ ਨੇਤਾ ਦੀ ਅਗਵਾਈ 'ਚ ਭਾਰਤ ਹੁਣ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News