ਦੋਸਤ ਨਾਲ ਗਿਆ ਨੌਜਵਾਨ ਨਾ ਮੁੜਿਆ ਘਰ, ਫ਼ਿਰ ਜਿਸ ਹਾਲ 'ਚ ਮਿਲਿਆ, ਦੇਖ ਸਭ ਦੇ ਉੱਡ ਗਏ ਹੋਸ਼
Tuesday, Dec 10, 2024 - 06:10 AM (IST)
ਲੁਧਿਆਣਾ (ਗੌਤਮ)– ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਚੂਹੜਪੁਰ ਰੋਡ ’ਤੇ ਸੋਮਵਾਰ ਨੂੰ ਸਵੇਰ ਖੇਤਾਂ ਵਿਚੋਂ ਇਕ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਨੌਜਵਾਨ ਦੇ ਸਿਰ ਅਤੇ ਹੋਰਨਾਂ ਹਿੱਸਿਆਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਨੌਜਵਾਨ ਐਤਵਾਰ ਰਾਤ ਤੋਂ ਘਰੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੱਭ ਰਹੇ ਸਨ ਅਤੇ ਉਨ੍ਹਾਂ ਨੂੰ ਉਸ ਦੀ ਲਾਸ਼ ਖੇਤਾਂ ਵਿਚੋਂ ਮਿਲੀ ਜਿਸ ’ਤੇ ਉਨ੍ਹਾਂ ਨੇ ਥਾਣਾ ਹੈਬੋਵਾਲ ਦੀ ਪੁਲਸ ਨੂੰ ਸੂਚਿਤ ਕੀਤਾ।
ਇੰਸਪੈਕਟਰ ਮਧੂ ਬਾਲਾ ਆਪਣੀ ਟੀਮ ਦੇ ਨਾਲ ਮੌਕੇ ’ਤੇ ਪੁੱਜੇ ਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮਰਨ ਵਾਲੇ ਨੌਜਵਾਨ ਦੀ ਪਛਾਣ ਮੁਹੰਮਦ ਹਨੀਫ ਵਜੋਂ ਕੀਤੀ ਹੈ। ਮੁਹੰਮਦ ਹਨੀਫ ਦੇ ਭਰਾ ਦੇ ਬਿਆਨ ’ਤੇ ਕਤਲ ਦੇ ਦੋਸ਼ ਵਿਚ ਅਣਪਛਾਤੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਪੁਲਸ ਮੁਤਾਬਕ ਮੁਹੰਮਦ ਹਨੀਫ ਦੀ ਪਤਨੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਮਲੇਰਕੋਟਲਾ ਵਿਚ ਰਹਿੰਦਾ ਸੀ ਅਤੇ ਵਿਆਹ ਤੋਂ ਬਾਅਦ ਕਰੀਬ 5 ਸਾਲ ਪਹਿਲਾਂ ਆਪਣੇ ਸਹੁਰੇ ਆ ਗਿਆ ਸੀ। ਸਹੁਰੇ ਵਿਚ ਰਹਿੰਦੇ ਹੋਏ ਉਹ ਖੇਤੀਬਾੜੀ ਅਤੇ ਪਸ਼ੂਆਂ ਦਾ ਰੱਖ ਰਖਾਅ ਕਰਦਾ ਸੀ। ਉਸ ਦੀ ਪਤਨੀ ਨੇ ਦੱਸਿਆ ਕਿ ਉਹ ਐਤਵਾਰ ਦੀ ਰਾਤ ਨੂੰ ਆਪਣੇ ਦੋਸਤ ਦੇ ਨਾਲ ਬਾਹਰ ਗਿਆ ਸੀ ਅਤੇ ਦੱਸ ਕੇ ਗਿਆ ਸੀ ਕਿ ਉਹ ਸਵੇਰ ਜਲਦੀ ਵਪਾਸ ਆ ਜਾਵੇਗਾ ਪਰ ਜਦੋਂ ਉਹ ਵਾਪਸ ਨਾ ਆਇਆ ਤਾਂ ਉਹ ਉਸ ਨੂੰ ਲੱਭਣ ਲਈ ਨਿਕਲੀ ਅਤੇ ਖੇਤਾਂ ਵਿਚ ਬਣੇ ਕਮਰੇ ’ਚ ਉਸ ਨੂੰ ਦੇਖਣ ਲਈ ਗਈ ਤਾਂ ਉਥੇ ਪਹਿਲਾਂ ਹੀ ਖੇਤਾਂ ਵਿਚ ਕਾਫੀ ਲੋਕ ਇਕੱਠੇ ਹੋਏ ਸਨ ਤੇ ਹਨੀਫ ਦੀ ਲਾਸ਼ ਲਹੂ-ਲੁਹਾਨ ਹਾਲਤ ਵਿਚ ਪਈ ਸੀ।
ਉਸ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਹ ਬਿੱਲੇ ਨਾਮ ਦੇ ਦੋਸਤ ਦੇ ਨਾਲ ਗਿਆ ਸੀ ਪਰ ਵਾਰਦਾਤ ਤੋਂ ਬਾਅਦ ਉਹ ਲਾਪਤਾ ਹੈ। ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਪੁਲਸ ਵੱਖ ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲ ਦੀ ਘੜੀ ਇਕ ਮੁਲਜ਼ਮ ਦੀ ਪਛਾਣ ਕੀਤੀ ਗਈ ਹੈ, ਜਿਸ ਨੂੰ ਕਾਬੂ ਕਰਨ ਲਈ ਟੀਮ ਬਣਾ ਕੇ ਭੇਜੀ ਗਈ ਹੈ ਜੋ ਕਿ ਛਾਪੇਮਾਰੀ ਕਰ ਰਹੀ ਹੈ। ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਸ਼ਰਾਬ ਪੀਂਦਿਆਂ ਹੋਈ ਬਹਿਸ ਮਗਰੋਂ ਮਾਰ'ਤਾ ਬੰਦਾ, ਫ਼ਿਰ ਲਾਸ਼ ਨਾਲ ਵੀ ਕੀਤੀ ਅਜਿਹੀ ਕਰਤੂਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e