ਮੋਬਾਇਲ ਬਣੇ ਵੱਡੀ ਮੁਸੀਬਤ, ਟੋਕਣ ''ਤੇ ਔਰਤਾਂ ਘਰ ਤੋੜਨ ਤੱਕ ਤਿਆਰ
Monday, Sep 04, 2023 - 04:03 PM (IST)
ਗੋਹਾਨਾ- ਤਕਨਾਲੋਜੀ ਦੇ ਇਸ ਦੌਰ 'ਚ ਮੋਬਾਇਲ ਅੱਜ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਮੋਬਾਇਲ ਦੇ ਜਿੱਥੇ ਕਈ ਫਾਇਦੇ ਹਨ, ਉੱਥੇ ਇਸ ਦੇ ਨੁਕਸਾਨ ਵੀ ਹਨ। ਇਸ ਦੀ ਵਰਤੋਂ ਪਰਿਵਾਰਾਂ ਲਈ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸਥਿਤੀ ਇਹੋ ਜਿਹੀ ਬਣ ਗਈ ਹੈ ਕਿ ਮੋਬਾਇਲ 'ਤੇ ਗੱਲ ਕਰਨ 'ਤੇ ਟੋਕਣ 'ਤੇ ਔਰਤਾਂ ਸਿੱਧਾ ਸਹੁਰੇ ਪਰਿਵਾਰ ਦੇ ਲੋਕਾਂ ਖਿਲਾਫ਼ ਸ਼ਿਕਾਇਤ ਦੇਣ ਥਾਣੇ ਪਹੁੰਚ ਰਹੀਆਂ ਹਨ।
ਇਹ ਵੀ ਪੜ੍ਹੋ- ਚੰਦਰਯਾਨ-3 ਨੂੰ ਵਿਦਾ ਕਰਨ ਵਾਲੀ ਆਵਾਜ਼ ਹੋਈ 'ਖ਼ਾਮੋਸ਼', ਮਹਿਲਾ ਇਸਰੋ ਵਿਗਿਆਨੀ ਦਾ ਹੋਇਆ ਦਿਹਾਂਤ
ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਤਾਂ ਪਤੀ ਦੀ ਪੜ੍ਹਾਈ ਘੱਟ ਹੋਣ ਅਤੇ ਸੱਸ-ਸਹੁਰੇ ਨਾਲ ਰਹਿਣ ਵਿਚ ਵੀ ਖੁਸ਼ੀ ਨਹੀਂ ਜਤਾ ਰਹੀਆਂ ਹਨ। ਪੁਲਸ ਨੂੰ ਸਾਢੇ 7 ਮਹੀਨੇ ਵਿਚ 245 ਔਰਤਾਂ ਨੇ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ 80 ਤੋਂ ਵਧੇਰੇ ਸ਼ਿਕਾਇਤਾਂ ਮੋਬਾਇਲ ਨਾਲ ਸਬੰਧਤ ਹਨ। ਜਿਸ 'ਤੇ ਪੁਲਸ ਨਾ ਸਿਰਫ ਸ਼ਿਕਾਇਤਾਂ ਨੂੰ ਲੈ ਕੇ ਡਿਊਟੀ ਕਰ ਰਹੀ ਹੈ, ਸਗੋਂ ਔਰਤਾਂ ਦੀ ਕਾਊਂਸਲਿੰਗ ਜ਼ਰੀਏ ਉਨ੍ਹਾਂ ਨੂੰ ਸਮਝਾ ਕੇ ਪਰਿਵਾਰ ਨਾਲ ਜੋੜ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ੁਸ਼ਹਾਲ ਵੀ ਬਣਾ ਰਹੀ ਹੈ।
ਇਹ ਵੀ ਪੜ੍ਹੋ- ਬ੍ਰਿਟਿਸ਼ ਮੀਡੀਆ ਨੇ ਕੀਤੀ PM ਮੋਦੀ ਸਰਕਾਰ ਦੇ ਵਿਕਾਸ ਕੰਮਾਂ ਦੀ ਤਾਰੀਫ਼
ਹਰਿਆਣਾ ਦੇ ਗੋਹਾਨਾ ਦੇ ਮਹਿਲਾ ਥਾਣੇ ਵਿਚ 7 ਮਹੀਨਿਆਂ ਵਿਚ 245 ਔਰਤਾਂ ਨੇ ਸ਼ਿਕਾਇਤਾਂ ਦਿੱਤੀਆਂ ਹਨ। ਹਾਲਾਤ ਇਹ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਮਾਂ-ਪਿਓ ਵੀ ਆਪਣੀਆਂ ਧੀਆਂ ਦਾ ਪੱਖ ਲੈ ਰਹੇ ਹਨ। ਪੁਲਸ ਨੇ ਅਹਿਮ ਰੋਲ ਨਿਭਾਉਂਦੇ ਹੋਏ ਕਾਊਂਸਲਿੰਗ ਜ਼ਰੀਏ 198 ਔਰਤਾਂ ਨੂੰ ਸਮਝਾ ਕੇ ਉਨ੍ਹਾਂ ਨੂੰ ਪਰਿਵਾਰਾਂ ਨਾਲ ਜੋੜਿਆ ਹੈ। ਉੱਥੇ ਹੀ 37 ਮਾਮਲਿਆਂ ਵਿਚ ਔਰਤਾਂ ਦੇ ਨਾ ਮੰਨਣ 'ਤੇ ਕੇਸ ਦਰਜ ਕੀਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8