ਟਰੇਨ 'ਚ ਫਟਿਆ ਮੋਬਾਈਲ ਫੋਨ, ਯਾਤਰੀਆਂ 'ਚ ਮਚੀ ਹਫੜਾ-ਦਫੜੀ

Tuesday, Feb 11, 2025 - 09:44 AM (IST)

ਟਰੇਨ 'ਚ ਫਟਿਆ ਮੋਬਾਈਲ ਫੋਨ, ਯਾਤਰੀਆਂ 'ਚ ਮਚੀ ਹਫੜਾ-ਦਫੜੀ

ਠਾਣੇ- ਲੋਕਲ ਟਰੇਨ ਦੇ ਮਹਿਲਾ ਡੱਬੇ 'ਚ ਇਕ ਮਹਿਲਾ ਯਾਤਰੀ ਦਾ ਮੋਬਾਈਲ ਫੋਨ ਫਟ ਗਿਆ, ਜਿਸ ਕਾਰਨ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ। ਇਹ ਮਾਮਲਾ ਮਹਾਰਾਸ਼ਟਰ ਦੇ ਠਾਣੇ ਦਾ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਸੋਮਵਾਰ ਰਾਤ 8.12 ਵਜੇ ਕਲਵਾ ਸਟੇਸ਼ਨ 'ਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐਸ. ਐਮ. ਟੀ)-ਕਲਿਆਣ ਉਪਨਗਰੀ ਟਰੇਨ ਵਿਚ ਇਕ ਮੋਬਾਈਲ ਫੋਨ ਫਟ ਗਿਆ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ- ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ

ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐਸ. ਐਮ. ਟੀ) ਦੀ ਰਿਪੋਰਟ ਮੁਤਾਬਕ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਹਾਲਾਂਕਿ ਘਟਨਾ ਮਗਰੋਂ ਟਰੇਨ ਵਿਚ ਹਫੜਾ-ਦਫੜੀ ਮਚ ਗਈ। ਨਾਲ ਹੀ ਵਿਸਫੋਟ ਕਾਰਨ ਧੂੰਆਂ ਫੈਲ ਗਿਆ ਸੀ, ਜਿਸ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਉਣ ਲਈ ਰੇਲਵੇ ਕਰਮੀਆਂ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕੀਤੀ। ਟਰੇਨ 'ਚ ਸਵਾਰ ਇਕ ਚਸ਼ਮਦੀਦ ਨੇ ਦੱਸਿਆ ਕਿ ਘੱਟ ਤੀਬਰਤਾ ਵਾਲੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਨਾਲ ਡੱਬਾ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਬਹੁਤ ਸਾਰੇ ਯਾਤਰੀ ਡੱਬੇ ਦੇ ਦਰਵਾਜ਼ੇ ਵੱਲ ਭੱਜੇ। 

ਇਹ ਵੀ ਪੜ੍ਹੋ- 'ਰੱਬ ਨੇ ਬਣਾਈਆਂ ਜੋੜੀਆਂ...', ਢਾਈ ਫੁੱਟ ਦੇ ਲਾੜੇ ਨੂੰ ਮਿਲੀ ਸਾਢੇ ਤਿੰਨ ਫੁੱਟ ਦੀ NRI ਲਾੜੀ

ਚਸ਼ਮਦੀਦ ਨੇ ਅੱਗੇ ਦੱਸਿਆ ਕਿ ਰੇਲਵੇ ਪੁਲਸ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਔਰਤ ਦਾ ਮੋਬਾਈਲ ਫੋਨ ਫਟਿਆ, ਉਸ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬੈਟਰੀ ਨੁਕਸ ਜਾਂ ਕੋਈ ਹੋਰ ਤਕਨੀਕੀ ਸਮੱਸਿਆ ਹੋ ਸਕਦੀ ਹੈ। ਯਾਤਰੀਆਂ ਨੂੰ ਜਨਤਕ ਆਵਾਜਾਈ ਵਿਚ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਨਾਂਦੇੜ 'ਚ ਗੁਰਦੁਆਰਾ ਸਾਹਿਬ ਨੇੜੇ ਚੱਲੀਆਂ ਗੋਲੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News