ਅਹਿਮਦਾਬਾਦ ਪਹੁੰਚੇ US ਤੋਂ ਡਿਪੋਰਟ ਕੀਤੇ ਗਏ 33 ਗੁਜਰਾਤੀ ਨਾਗਰਿਕ

Thursday, Feb 06, 2025 - 12:35 PM (IST)

ਅਹਿਮਦਾਬਾਦ ਪਹੁੰਚੇ US ਤੋਂ ਡਿਪੋਰਟ ਕੀਤੇ ਗਏ 33 ਗੁਜਰਾਤੀ ਨਾਗਰਿਕ

ਅਹਿਮਦਾਬਾਦ- ਗੁਜਰਾਤ ਦੇ 33 ਲੋਕਾਂ ਨੂੰ ਲੈ ਕੇ ਇਕ ਜਹਾਜ਼ ਵੀਰਵਾਰ ਸਵੇਰੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਹਵਾਈ ਅੱਡੇ ਉੱਤਰਿਆ। ਗੁਜਰਾਤ ਦੇ ਇਹ ਲੋਕ ਉਨ੍ਹਾਂ 104 ਭਾਰਤੀਆਂ 'ਚ ਸ਼ਾਮਲ ਸੀ, ਜਿਨ੍ਹਾਂ ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ 'ਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਹਾਇਕ ਪਲਿਸ ਕਮਿਸ਼ਨਰ (ਜੀ) ਡਵੀਜ਼ਨ ਆਰ. ਡੀ. ਓਝਾ ਨੇ ਦੱਸਿਆ ਕਿ ਦੇਸ਼ ਪਰਤਣ ਤੋਂ ਤੁਰੰਤ ਬਾਅਦ ਇਨ੍ਹਾਂ 33 ਪ੍ਰਵਾਸੀਆਂ ਨੂੰ ਪੁਲਸ ਵਾਹਨਾਂ 'ਚ ਗੁਜਰਾਤ 'ਚ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਲਿਜਾਇਆ ਗਿਆ। ਇਨ੍ਹਾਂ ਵਿਚ ਕੁਝ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਓਝਾ ਨੇ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਦੱਸਿਆ ਬੱਚਿਆਂ ਅਤੇ ਔਰਤਾਂ ਸਮੇਤ 33 ਗੁਜਰਾਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਸਵੇਰੇ ਅੰਮ੍ਰਿਤਸਰ ਤੋਂ ਹਵਾਈ ਅੱਡੇ 'ਤੇ ਉਤਰਿਆ।

ਇਹ ਵੀ ਪੜ੍ਹੋ- ਡਾਲਰਾਂ ਦਾ ਸੁਫ਼ਨਾ ਹੋਇਆ ਚਕਨਾਚੂਰ, ਇਸ ਸੂਬੇ ਦੇ 33 ਨੌਜਵਾਨਾਂ ਦੀ 'ਘਰ ਵਾਪਸੀ'

PunjabKesari

ਓਝਾ ਨੇ ਕਿਹਾ ਕਿ ਉਹ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਵਿਚ ਸ਼ਾਮਲ ਸੀ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਲਿਜਾਣ ਲਈ ਹਵਾਈ ਅੱਡੇ 'ਤੇ ਪੁਲਸ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਹਨ। ਜਦੋਂ ਮੀਡੀਆ ਕਰਮੀਆਂ ਨੇ ਡਿਪੋਰਟ ਕੀਤੇ ਪ੍ਰਵਾਸੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਵਾਹਨਾਂ ਵਿਚ ਆਪਣੇ ਜੱਦੀ ਸਥਾਨਾਂ ਨੂੰ ਰਵਾਨਾ ਹੋ ਗਏ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਮੇਹਸਾਣਾ, ਗਾਂਧੀਨਗਰ, ਪਾਟਨ, ਵਡੋਦਰਾ ਅਤੇ ਖੇੜਾ ਜ਼ਿਲ੍ਹਿਆਂ ਤੋਂ ਹਨ।

ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ

PunjabKesari

ਗੁਜਰਾਤ ਦੇ 33 ਸਮੇਤ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਅਮਰੀਕੀ ਫ਼ੌਜੀ ਜਹਾਜ਼ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿਚ ਉਤਰਿਆ। ਗੁਜਰਾਤ ਤੋਂ ਆਏ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ ਦੀ ਧਰਤੀ 'ਤੇ ਕਿਵੇਂ ਪਹੁੰਚੇ। ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਦੇਸ਼ ਨਿਕਾਲਾ ਦਿੱਤੇ ਗੁਜਰਾਤੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਉਹ ਨੌਕਰੀਆਂ ਜਾਂ ਕਰੀਅਰ ਦੀ ਭਾਲ ਵਿਚ ਵਿਦੇਸ਼ ਗਏ ਸਨ ਅਤੇ ਉਨ੍ਹਾਂ ਨੂੰ ਅਪਰਾਧੀਆਂ ਵਜੋਂ ਨਹੀਂ ਦਰਸਾਇਆ ਜਾਣਾ ਚਾਹੀਦਾ। ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀ. ਆਈ. ਡੀ-ਕ੍ਰਾਈਮ) ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਪਰੀਕਸ਼ਿਤਾ ਰਾਠੌੜ ਨੇ ਕਿਹਾ ਕਿ ਪੁਲਸ ਇਸ ਪੱਧਰ 'ਤੇ ਡਿਪੋਰਟ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਨਹੀਂ ਕਰੇਗੀ।

ਇਹ ਵੀ ਪੜ੍ਹੋ- ਕੁੜਮਾਈ ਵਾਲੇ ਦਿਨ ਹੀ ਨੌਜਵਾਨ ਦੀ ਮੌਤ, ਖੁਸ਼ੀਆਂ ਦੀ ਥਾਂ ਪਏ ਵੈਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News