ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਫੌਜੀ ਜਹਾਜ਼ ਪੁੱਜਾ ਗਵਾਂਤਾਨਾਮੋ ਬੇ

Wednesday, Feb 05, 2025 - 03:02 PM (IST)

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਫੌਜੀ ਜਹਾਜ਼ ਪੁੱਜਾ ਗਵਾਂਤਾਨਾਮੋ ਬੇ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਤੋਂ ਪ੍ਰਵਾਸੀਆਂ ਨੂੰ ਗਵਾਂਤਾਨਾਮੋ ਬੇ ਵਿਚ ਦੇਸ਼ ਨਿਕਾਲਾ ਦੇਣ ਲਈ ਭੇਜਿਆ ਗਿਆ ਪਹਿਲਾ ਫੌਜੀ ਜਹਾਜ਼ ਮੰਗਲਵਾਰ ਸ਼ਾਮ ਨੂੰ ਕਿਊਬਾ ਪਹੁੰਚਿਆ। ਇੱਕ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਅਮਰੀਕੀ ਜਲ ਸੈਨਾ ਅੱਡੇ 'ਤੇ ਭੇਜੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਇਸ ਅੱਡੇ ਦੀ ਵਰਤੋਂ ਦਹਾਕਿਆਂ ਤੋਂ ਮੁੱਖ ਤੌਰ 'ਤੇ 11 ਸਤੰਬਰ, 2001 ਦੇ ਹਮਲਿਆਂ ਨਾਲ ਜੁੜੇ ਵਿਦੇਸ਼ੀਆਂ ਨੂੰ ਹਿਰਾਸਤ ਵਿੱਚ ਰੱਖਣ ਲਈ ਕੀਤੀ ਜਾਂਦੀ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਵਾਸੀਆਂ ਨੂੰ ਰੱਖਣ ਲਈ ਨੇਵਲ ਬੇਸ ਨੂੰ ਇੱਕ ਆਦਰਸ਼ ਜਗ੍ਹਾ ਮੰਨ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ 30,000 ਲੋਕਾਂ ਨੂੰ ਰੱਖਣ ਦੀ ਸਮਰੱਥਾ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨਾਲ ਸਰਕਾਰ ਦਾ ਵਾਅਦਾ, ਪ੍ਰਤੀ ਵਿਅਕਤੀ ਨੂੰ ਮਿਲਣਗੇ ਇੰਨੇ ਰੁਪਏ

ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਇਸਨੂੰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ "ਢੁਕਵੀਂ ਜਗ੍ਹਾ" ਕਿਹਾ। ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਤੋਂ ਵਾਧੂ ਸੈਨਿਕਾਂ ਨੂੰ ਸਹਾਇਤਾ ਲਈ ਜਲ ਸੈਨਾ ਦੇ ਅੱਡੇ 'ਤੇ ਭੇਜਿਆ ਗਿਆ ਹੈ। ਐਮਨੈਸਟੀ ਇੰਟਰਨੈਸ਼ਨਲ ਯੂਐਸ ਵਿਖੇ ਸ਼ਰਨਾਰਥੀ ਅਤੇ ਪ੍ਰਵਾਸੀ ਅਧਿਕਾਰ ਪ੍ਰੋਗਰਾਮ ਦੀ ਡਾਇਰੈਕਟਰ ਐਮੀ ਫਿਸ਼ਰ ਨੇ ਗਵਾਂਤਾਨਾਮੋ ਬੇ ਦੀ ਅਜਿਹੀ ਵਰਤੋਂ ਦੀ ਨਿੰਦਾ ਕੀਤੀ। ਗਵਾਂਤਾਨਾਮੋ ਬੇ ਵਿਖੇ ਦੇਸ਼ ਨਿਕਾਲਾ ਮੁਹਿੰਦ ਦੀ ਨਿਗਰਾਨੀ ਕਰਨ ਲਈ ਲਗਭਗ 300 ਕਰਮਚਾਰੀ ਤਾਇਨਾਤ ਹਨ ਅਤੇ ਇਸ ਗਿਣਤੀ ਨੂੰ ਹੋਮਲੈਂਡ ਸਿਕਿਓਰਿਟੀ ਦੀਆਂ ਜ਼ਰੂਰਤਾਂ ਦੇ ਅਧਾਰ 'ਤੇ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜੋਹਾਨਸਬਰਗ 'ਚ ਸਭ ਤੋਂ ਵੱਡੇ BAPS ਹਿੰਦੂ ਮੰਦਰ ਦਾ ਉਦਘਾਟਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News