ਡਾਲਰਾਂ ਦਾ ਸੁਫ਼ਨਾ ਹੋਇਆ ਚਕਨਾਚੂਨ, ਇਸ ਸੂਬੇ ਦੇ 33 ਨੌਜਵਾਨਾਂ ਦੀ 'ਘਰ ਵਾਪਸੀ'
Thursday, Feb 06, 2025 - 10:50 AM (IST)
![ਡਾਲਰਾਂ ਦਾ ਸੁਫ਼ਨਾ ਹੋਇਆ ਚਕਨਾਚੂਨ, ਇਸ ਸੂਬੇ ਦੇ 33 ਨੌਜਵਾਨਾਂ ਦੀ 'ਘਰ ਵਾਪਸੀ'](https://static.jagbani.com/multimedia/2025_2image_10_40_16651600584.jpg)
ਕੈਥਲ (ਮਹੀਪਾਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਟਰੰਪ ਵੱਲੋਂ ਜਿੱਥੇ ਹੋਰ ਦੇਸ਼ਾਂ ਤੋਂ ਆਏ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ Deport ਕੀਤਾ ਜਾ ਰਿਹਾ ਹੈ, ਉੱਥੇ ਹੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਰਿਆਣਾ ਦੇ 33 ਲੋਕਾਂ ਵਿਚੋਂ 11 ਕੈਥਲ ਦੇ ਹਨ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਇਹ ਸਾਰੇ ਜ਼ਿਆਦਾਤਰ ਪੇਂਡੂ ਇਲਾਕਿਆਂ ਨਾਲ ਸਬੰਧ ਰੱਖਦੇ ਹਨ। ਪੁਲਸ ਪ੍ਰਸ਼ਾਸਨ ਨੂੰ ਹੁਣ ਤੱਕ ਇਨ੍ਹਾਂ ਦੀ ਅਧਿਕਾਰਤ ਸੂਚੀ ਪ੍ਰਾਪਤ ਨਹੀਂ ਹੋਈ ਹੈ ਪਰ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸ, ਵੀਜ਼ਾ ਸ਼ਰਤਾਂ ਦੀ ਉਲੰਘਣਾ ਅਤੇ ਹੋਰ ਕਾਨੂੰਨੀ ਕਾਰਨਾਂ ਕਰ ਕੇ ਵਾਪਸ ਭੇਜਿਆ ਗਿਆ ਹੈ। ਕਈ ਨੌਜਵਾਨ ‘ਡੰਕੀ ਰੂਟ’ ਰਾਹੀਂ ਅਮਰੀਕਾ ਪੁੱਜੇ ਸਨ ਜਿਥੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪ੍ਰਸ਼ਾਸਨ ਹੁਣ ਇਸ ਮਾਮਲੇ ਵਿਚ ਜਾਂਚ ਕਰੇਗਾ ਅਤੇ ਪੁਸ਼ਟੀ ਕਰਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਤੈਅ ਹੋਵੇਗੀ। ਫਿਲਹਾਲ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰਤ ਸੂਚੀ ਮਿਲਣ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ
ਡੰਕੀ ਰਸਤੇ ਅਮਰੀਕਾ ਪਹੁੰਚੇ ਜੀਂਦ ਦੇ 5 ਵਿਅਕਤੀ ਵੀ ਹੋਣਗੇ ਡਿਪੋਰਟ
ਜੀਂਦ ਤੋਂ 5 ਵਿਅਕਤੀ ਡੰਕੀ ਰਸਤੇ ਅਮਰੀਕਾ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਜੀਂਦ ਦੇ ਉਚਾਨਾ ਵਿਧਾਨ ਸਭਾ ਹਲਕੇ ਤੋਂ 3 ਤੇ ਜੀਂਦ ਵਿਧਾਨ ਸਭਾ ਹਲਕੇ ਤੋਂ 2 ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਅਮਰੀਕਾ ਨੇ ਸੰਦਿਆਲ ਪਿੰਡ ਦੇ ਮਨਦੀਪ ਸਿੰਘ, ਖੜਕ ਬੂੜਾ ਪਿੰਡ ਦੇ ਰੋਹਿਤ ਸ਼ਰਮਾ, ਪਹਿਲਾਂ ਚੂਹੜਪੁਰ ਤੇ ਹੁਣ ਚਾਂਦਪੁਰ ਵਜੋਂ ਜਾਣੇ ਜਾਂਦੇ ਪਿੰਡ ਦੇ ਅਜੇ, ਜੀਂਦ ਦੇ ਰਵੀ ਤੇ ਹੈਬਤਪੁਰ ਦੇ ਪਰਮਜੀਤ ਸਿੰਘ ਨੂੰ ਦੇਸ਼ ਨਿਕਾਲਾ ਦੇਣ ਦਾ ਫੈਸਲਾ ਕੀਤਾ ਹੈ। ਉਹ ਸਭ ਇਕ-ਦੋ ਦਿਨਾਂ ’ਚ ਜੀਂਦ ਪਹੁੰਚ ਜਾਣਗੇ।
ਇਹ ਵੀ ਪੜ੍ਹੋ- ਹੱਦ ਤੋਂ ਵੱਧ ਹੈ! 311 ਵਾਰ ਕੱਟਿਆ ਗਿਆ ਚਾਲਾਨ
ਕਰਨਾਲ ਦੇ 7 ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੀ ਸੂਚੀ ’ਚ ਕਰਨਾਲ ਦੇ 7 ਵਿਅਕਤੀਆਂ ਦੇ ਨਾਂ, ਉਮਰ ਤੇ ਪਿੰਡ ਜਾਂ ਸ਼ਹਿਰ ਹੀ ਲਿਖੇ ਗਏ ਹਨ। ਇਸ ਸੂਚੀ ’ਚ ਇਕ ਜ਼ਿਲੇ ਜਾਂ ਤਹਿਸੀਲ ਅੰਦਰ ਇੱਕੋ ਨਾਂ ਵਾਲੇ 2 ਜਾਂ ਵੱਧ ਪਿੰਡ ਵੀ ਸ਼ਾਮਲ ਹਨ। ਇਸ ਵੇਲੇ ਦੀ ਸੂਚੀ ਅਨੁਸਾਰ 14 ਤੇ 15 ਸਾਲ ਦੀ ਉਮਰ ਦੇ 2 ਬੱਚੇ ਹਨ, ਜਿਨ੍ਹਾਂ ’ਚੋਂ ਇਕ ਮੁੰਡਾ ਤੇ ਦੂਜੀ ਕੁੜੀ ਹੈ। ਨਾਵਾਂ ਮੁਤਾਬਕ ਨੀਲੋਖੇੜੀ ਤੋਂ ਜਤਿਨ ਤੇ ਕਾਜਲ ਕੈਂਵਾਲ, ਜਾਨੀ ਪਿੰਡ ਤੋਂ ਸਤਬੀਰ ਸਿੰਘ, ਘਰੌਂਦਾ ਤੋਂ ਅਰੁਣ ਪਾਲ, ਕਾਲਰੋ ਪਿੰਡ ਤੋਂ ਆਕਾਸ਼, ਅਸੰਧ ਤੋਂ ਸੁਮਿਤ ਸਿੰਘ ਤੇ ਕਰਨਾਲ ਤੋਂ ਮਨੋਜ ਹਨ। ਘਰੌਂਦਾ ਦੇ ਕਲਾਰਸ ਪਿੰਡ ਦਾ ਆਕਾਸ਼ 26 ਜਨਵਰੀ ਨੂੰ ਅਮਰੀਕਾ ਪਹੁੰਚਿਆ ਸੀ। ਕਲਰੋਂ ਦੇ ਸਰਪੰਚ ਦੀਪੇਂਦਰ ਉਰਫ਼ ਅੰਨੂ ਨੇ ਦੱਸਿਆ ਕਿ ਆਕਾਸ਼ ਸਾਡੇ ਪਰਿਵਾਰ ’ਚੋਂ ਹੈ । ਪਰਿਵਾਰ ਦੀ ਹਾਲਤ ਚੰਗੀ ਨਹੀਂ ਸੀ। ਇਸ ਲਈ ਉਸ ਨੇ ਆਪਣੀ ਜ਼ਮੀਨ ਵੇਚ ਦਿੱਤੀ। ਲਗਭਗ 40 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਅਮਰੀਕਾ ਚਲਾ ਗਿਆ। ਉਹ 3 ਮਹੀਨੇ ਪਹਿਲਾਂ ਘਰੋਂ ਅਮਰੀਕਾ ਲਈ ਨਿਕਲਿਆ ਸੀ ਤੇ 26 ਜਨਵਰੀ ਨੂੰ ਅਮਰੀਕਾ ਪਹੁੰਚਿਆ ਸੀ।
ਇਹ ਵੀ ਪੜ੍ਹੋ- ਕੁੜਮਾਈ ਵਾਲੇ ਦਿਨ ਹੀ ਨੌਜਵਾਨ ਦੀ ਮੌਤ, ਖੁਸ਼ੀਆਂ ਦੀ ਥਾਂ ਪਏ ਵੈਣ
ਅਮਰੀਕਾ ਤੋਂ ਡਿਪੋਰਟ ਕੀਤੇ ਗਏ INRs ’ਚੋਂ 2 ਫਤਿਹਾਬਾਦ ਤੋਂ
ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ’ਚੋਂ 2 ਵਿਅਕਤੀ ਫਤਿਹਾਬਾਦ ਜ਼ਿਲੇ ਦੇ ਹਨ। ਇਕ ਭੂਨਾ ਦਾ ਰਹਿਣ ਵਾਲਾ ਗੁਰਨਾਮ ਸਿੰਘ ਤੇ ਦੂਜਾ ਪਿੰਡ ਦਿਗੋਹ ਦਾ ਰਹਿਣ ਵਾਲਾ ਗਗਨਪ੍ਰੀਤ ਹੈ। ਸਰਪੰਚ ਹਰਸਿਮਰਨ ਸਿੰਘ ਨੇ ਦੱਸਿਆ ਕਿ ਪਿੰਡ ਦਾ 24 ਸਾਲਾ ਗਗਨਪ੍ਰੀਤ ਸਿੰਘ ਸਤੰਬਰ 2022 ’ਚ ਸਟੱਡੀ ਵੀਜ਼ੇ ’ਤੇ ਇੰਗਲੈਂਡ ਗਿਆ ਸੀ। ਪਰਿਵਾਰ ਕੋਲ ਸਾਢੇ 3 ਏਕੜ ਜ਼ਮੀਨ ਸੀ। ਪਰਿਵਾਰ ਨੇ ਇਸ ਜ਼ਮੀਨ ’ਚੋਂ ਢਾਈ ਏਕੜ ਵੇਚ ਕੇ ਉਸ ਨੂੰ ਵਿਦੇਸ਼ ਭੇਜ ਦਿੱਤਾ ਸੀ। ਅਣਵਿਆਹਿਆ ਗਗਨਪ੍ਰੀਤ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8