PM ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਦੱਸਣ ਵਾਲੇ ਵਿਧਾਇਕ ਹੁਣ ਭਾਜਪਾ ਵਿਰੁੱਧ ਹੀ ਚੁੱਕ ਰਹੇ ਆਵਾਜ਼
Saturday, Feb 12, 2022 - 05:28 PM (IST)
ਬਲੀਆ (ਭਾਸ਼ਾ)- ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਰਾਮ ਦਾ ਅਵਤਾਰ ਦੱਸਣ ਅਤੇ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਕਿਸਤਾਨ ਭੇਜਣ ਦੀ ਗੱਲ ਕਰਨ ਵਾਲੇ ਚਰਚਿਤ ਸੁਰੇਂਦਰ ਸਿੰਘ ਹੁਣ ਟਿਕਟ ਕੱਟਣ ਤੋਂ ਬਾਅਦ ਦੂਜੀ ਪਾਰਟੀ ਤੋਂ ਚੋਣ ਲੜਦੇ ਹੋਏ ਭਾਜਪਾ ਦੇ ਹੀ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਬੈਰੀਆ ਖੇਤਰ ਤੋਂ ਵਿਧਾਇਕ ਚੁਣੇ ਗਏ ਸੁਰੇਂਦਰ ਸਿੰਘ ਨੇ ਪਿਛਲੇ ਦਿਨੀਂ ਆਪਣਾ ਟਿਕਟ ਕੱਟਣ 'ਤੇ ਬਗਾਵਤ ਦਾ ਝੰਡਾ ਚੁਕਦੇ ਹੋਏ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਦਾ ਐਲਾਨ ਕੀਤਾ ਸੀ। ਕੁਝ ਦਿਨ ਪਹਿਲਾਂ ਉਹ ਬਿਹਾਰ ਦੀ ਸਰਕਾਰ 'ਚ ਸ਼ਾਮਲ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) 'ਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਪਾਰਟੀ ਨੇ ਬੈਰੀਆ ਸੀਟ ਤੋਂ ਟਿਕਟ ਵੀ ਦੇ ਦਿੱਤਾ ਹੈ। ਭਾਜਪਾ ਦੇ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸੁਰੇਂਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਕਦੇ-ਕਦੇ ਜ਼ਮੀਨੀ ਸੱਚਾਈ ਜਾਣੇ ਬਿਨਾਂ ਟਿਕਟ ਵੰਡ ਕਰਦਾ ਹੈ। ਉਨ੍ਹਾਂ ਕਿਹਾ,''ਭਾਜਪਾ ਦੇ ਲੋਕ ਦਿੱਲੀ 'ਚ ਵਾਤਾਵਰਣ ਅਨੁਸਾਰ ਕਮਰਿਆਂ 'ਚ ਬੈਠ ਕੇ ਨੈਤਿਕਤਾ ਅਤੇ ਕਠਿਨ ਮਿਹਨਤ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਜ਼ਮੀਨੀ ਸੱਚਾਈ ਬਾਰੇ ਕੁਝ ਨਹੀਂ ਪਤਾ।''
ਸਿੰਘ ਆਪਣੇ ਚਰਚਿਤ ਬਿਆਨਾਂ ਲਈ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਦੱਸ ਚੁਕੇ ਹਨ। ਇਸ ਤੋਂ ਇਲਾਵਾ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਕਿਸਤਾਨ ਚਲੇ ਜਾਣ ਦੀ ਸਲਾਹ ਵੀ ਦਿੰਦੇ ਰਹੇ ਹਨ। ਨਾਲ ਹੀ ਉਹ ਵਿਰੋਧੀ ਦਲਾਂ ਦੇ ਨੇਤਾਵਾਂ ਵਿਰੁੱਧ ਵੀ ਬਹੁਤ ਤਲਖ ਟਿੱਪਣੀਆਂ ਕਰਦੇ ਰਹੇ ਹਨ। ਰਾਸ਼ਟਰੀ ਸੋਇਮ ਸੇਵਕ ਸੰਘ ਲੀ ਕੰਮ ਕਰ ਚੁਕੇ ਸਿੰਘ ਨੇ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀਆਂ ਸੰਭਾਵਨਾਵਾਂ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ,''ਮੈਂ ਨਹੀਂ ਜਾਣਦਾ ਕਿ ਉੱਤਰ ਪ੍ਰਦੇਸ਼ 'ਚ ਭਾਜਪਾ ਨਾਲ ਕੀ ਹੋਵੇਗਾ ਪਰ ਮੈਂ ਇੰਨਾ ਕਹਿ ਸਕਦਾ ਹਾਂ ਕਿ ਬੈਰੀਆ ਸੀਟ ਤੋਂ ਭਾਜਪਾ ਜ਼ਰੂਰ ਹਾਰੇਗੀ।'' ਸਿੰਘ ਨੇ ਦਾਅਵਾ ਕੀਤਾ,''ਮੈਂ ਮੰਨਦਾ ਹਾਂ ਕਿ ਲੋਕ ਮੈਨੂੰ ਮੇਰੇ ਕੰਮ ਕਾਰਨ ਸਮਰਥਨ ਦੇਣਗੇ। ਮੈਂ ਸਾਰਿਆਂ ਲਈ ਕੰਮ ਕਰ ਕੇ ਇੱਥੇ ਜਾਤੀ ਸਮੀਕਰਨ ਤੋੜ ਦਿੱਤਾ ਹੈ।'' ਸਿੰਘ ਨੇ ਕਿਹਾ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੁੱਧ ਕਦੇ ਕੁਝ ਨਹੀਂ ਕਿਹਾ। ਉਹ ਦੇਸ਼ ਨੂੰ ਸਹੀ ਰਾਹ 'ਤੇ ਲਿਜਾ ਰਹੇ ਹਨ ਅਤੇ ਮੈਂ ਉਨ੍ਹਾਂ ਨੂੰ ਆਪਣੇ ਸਲਾਹਕਾਰ ਦੇ ਤੌਰ 'ਤੇ ਦੇਖਦਾ ਹਾਂ।'' ਬੈਰੀਆ ਸੀਟ ਤੋਂ ਭਾਜਪਾ ਨੇ ਇਸ ਵਾਰ ਮੌਜੂਦਾ ਵਿਧਾਇਕ ਸੁਰੇਂਦਰ ਸਿੰਘ ਦਾ ਟਿਕਟ ਕੱਟ ਕੇ ਸੰਸਦੀ ਕਾਰਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੂੰ ਉਤਾਰਿਆ ਹੈ, ਜਦੋਂ ਕਿ ਸਮਾਜਵਾਦੀ ਪਾਰਟੀ ਨੇ ਸਾਬਕਾ ਵਿਧਾਇਕ ਜੈਪ੍ਰਕਾਸ਼ ਅੰਚਲ ਨੂੰ ਉਮੀਦਵਾਰ ਬਣਾਇਆ ਹੈ। ਬਲੀਆ ਜ਼ਿਲ੍ਹੇ 'ਚ 6ਵੇਂ ਗੇੜ ਦੇ ਅਧੀਨ ਆਉਣ ਵਾਲੀ 3 ਮਾਰਚ ਨੂੰ ਵੋਟਿੰਗ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ