ਸਰਕਾਰ ਨੇ ਮੰਨੀਆਂ ਮੰਗਾਂ, ਕਿਸਾਨਾਂ ਨੇ ਟੋਹਾਨਾ ਥਾਣੇ ਤੋਂ ਹਟਾਇਆ ਧਰਨਾ

Tuesday, Jun 08, 2021 - 12:29 PM (IST)

ਟੋਹਾਨਾ (ਵਿਜੇਂਦਰ)- ਵਿਧਾਇਕ ਦੇਵੇਂਦਰ ਬਬਲੀ ਅਤੇ ਕਿਸਾਨਾਂ ਵਿਚਾਲੇ ਪੈਦਾ ਹੋਇਆ ਵਿਵਾਦ ਵਿਧਾਇਕ ਵੱਲੋਂ ਦੁੱਖ ਪ੍ਰਗਟਾਏ ਜਾਣ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ ਪਰ ਸੋਮਵਾਰ ਸ਼ਾਮ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਮੰਨ ਲੈਣ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨ ਨੇਤਾਵਾਂ ਨੇ ਇਕ ਕਿਸਾਨ ਮੱਖਣ ਸਿੰਘ ਦੀ ਰਿਹਾਈ ਲਈ ਧਰਨਾ ਦਿੱਤਾ ਹੋਇਆ ਸੀ।

ਇਹ ਵੀ ਪੜ੍ਹੋ: ਟੋਹਾਨਾ ਪਹੁੰਚੇ ਰਾਕੇਸ਼ ਟਿਕੈਤ, ਬੋਲੇ- ‘ਵਾਰੰਟ ਪੱਕੇ ਬਣਾਉਣਾ, ਕਿਸਾਨ ਪੱਕੀ ਗਿ੍ਰਫ਼ਤਾਰੀ ਦੇਣ ਆਏ ਹਨ’

ਬੀਤੇ ਦਿਨਾਂ ਤੱਕ 2 ਕਿਸਾਨ ਨੇਤਾਵਾਂ ਰਵੀ ਆਜ਼ਾਦ ਅਤੇ ਵਿਕਾਸ ਸੀਸਰ ਦੀ ਰਿਹਾਈ ਦੀ ਹੀ ਮੰਗ ਸਾਹਮਣੇ ਆ ਰਹੀ ਸੀ ਤਾਂ ਐਤਵਾਰ ਦੇਰ ਰਾਤ ਦੋਵਾਂ ਨੂੰ ਹਿਸਾਰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਦੋਵਾਂ ’ਤੇ ਮੁਕੱਦਮਾ ਅਜੇ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਛੱਡਿਆ ਗਿਆ। ਜੇਲ ਤੋਂ ਬਾਹਰ ਆਉਂਦੇ ਹੀ ਦੋਵੇਂ ਕਿਸਾਨ ਨੇਤਾ ਟੋਹਾਨਾ ’ਚ ਸਦਰ ਥਾਣੇ ’ਚ ਕਿਸਾਨਾਂ ਦੇ ਧਰਨੇ ’ਚ ਸ਼ਾਮਲ ਹੋ ਗਏ। ਦੋਵਾਂ ਕਿਸਾਨ ਨੇਤਾਵਾਂ ਦੀ ਰਿਹਾਈ ਲਈ ਅੱਜ ਪੂਰੇ ਸੂਬੇ ਦੇ ਥਾਣਿਆਂ ਦਾ ਘਿਰਾਓ ਕੀਤਾ ਜਾਣਾ ਸੀ ਪਰ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਅੱਜ ਸਵੇਰੇ ਕਿਸਾਨ ਨੇਤਾ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨ ਨੇਤਾਵਾਂ ਨੇ ਸਾਫ਼ ਕਰ ਦਿੱਤਾ ਕਿ ਸੂਬੇ ’ਚ ਥਾਣਿਆਂ ਦੇ ਘਿਰਾਓ ਦਾ ਪ੍ਰੋਗਰਾਮ ਹੁਣ ਨਹੀਂ ਹੋਵੇਗਾ ਸਿਰਫ ਟੋਹਾਨਾ ’ਚ ਹੀ ਧਰਨਾ ਚੱਲੇਗਾ ਅਤੇ ਉਹ ਵੀ ਉਦੋਂ ਤੱਕ ਜਦੋਂ ਤੱਕ ਮੁਕੱਦਮੇ ਖਾਰਿਜ ਨਹੀਂ ਹੁੰਦੇ ਅਤੇ ਤੀਸਰੇ ਕਿਸਾਨ ਨੂੰ ਵੀ ਰਿਹਾਅ ਨਹੀਂ ਕੀਤਾ ਜਾਂਦਾ।

 ਇਹ ਵੀ ਪੜ੍ਹੋ: ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ: ਟਿਕੈਤ ਨੇ ਕਿਹਾ- ਸਾਡੇ ਹੀ ਬੱਚੇ, ਚਢੂਨੀ ਬੋਲੇ- ਜੋ ਹੋਇਆ ਉਹ ਗਲਤ

ਥਾਣੇ ਦੇ ਬਾਹਰ ਵੱਡੀ ਗਿਣਤੀ ’ਚ ਕਿਸਾਨਾਂ ਦੇ ਜਮਾਵੜੇ ਦਰਮਿਆਨ ਪ੍ਰਸਾਸ਼ਨਕ ਅਧਿਕਾਰੀਆਂ ਅਤੇ ਕਿਸਾਨ ਨੇਤਾਵਾਂ ’ਚ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲਦੀ ਰਹੀ। ਅੰਤ ’ਚ ਕਿਸਾਨ ਨੇਤਾ ਯੋਗੇਂਦਰ ਯਾਦਵ ਅਤੇ ਹੋਰ ਨੇਤਾਵਾਂ ਨੇ ਮੰਚ ’ਤੇ ਆ ਕੇ ਮੌਜੂਦ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਗ੍ਰਿਫਤਾਰ ਤੀਸਰੇ ਕਿਸਾਨ ਸਾਥੀ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਤਿੰਨਾਂ ਕਿਸਾਨਾਂ ’ਤੇ ਦਰਜ ਮੁਕੱਦਮਿਆਂ ਨੂੰ ਵੀ ਸਰਕਾਰ ਵੱਲੋਂ ਰੱਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਨੇ ਘੇਰਿਆ SDM ਦਫ਼ਤਰ, ਕਿਹਾ- ਵਿਧਾਇਕ ਬਬਲੀ ਖ਼ਿਲਾਫ਼ ਕੇਸ ਦਰਜ ਕਰੇ ਪੁਲਸ

ਇਹ ਵੀ ਪੜ੍ਹੋ: ਹਰਿਆਣਾ: ਕਿਸਾਨਾਂ ਦਾ ਧਰਨਾ, ਟਿਕੈਤ ਬੋਲੇ- ਸਾਥੀਆਂ ਨੂੰ ਰਿਹਾਅ ਕਰੇ ਜਾਂ ਸਾਨੂੰ ਵੀ ਗਿ੍ਰਫ਼ਤਾਰ ਕਰੇ ਪੁਲਸ


Tanu

Content Editor

Related News