ਮਿਜ਼ੋਰਮ 'ਚ ਇਕ ਵੀ ਕੋਰੋਨਾ ਕੇਸ ਨਹੀਂ, ਫਿਰ ਵੀ ਸੂਬਾ ਸਰਕਾਰ ਨੇ ਚੁੱਕਿਆ ਇਹ ਕਦਮ

05/16/2020 12:55:13 PM

ਆਈਜ਼ੋਲ-ਮਿਜ਼ੋਰਮ 'ਚ ਹੁਣ ਕੋਰੋਨਾ ਦਾ ਕੋਈ ਮਾਮਲਾ ਨਹੀਂ ਹੈ ਪਰ ਫਿਰ ਵੀ ਸੂਬਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਦੇ ਐਲਾਨ ਤੋਂ ਪਹਿਲਾਂ ਮਿਜ਼ੋਰਮ 'ਚ 31 ਮਈ ਤੱਕ ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਸੂਬੇ 'ਚ ਸਿਰਫ ਇਕ ਮਾਮਲਾ 25 ਮਾਰਚ ਨੂੰ ਹੀ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਆਸਾਮ ਨੇ ਵੀ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਲਾਕਡਾਊਨ ਨੂੰ ਪੂਰੇ ਮਹੀਨੇ ਲਈ ਵਧਾਉਣ ਨੂੰ ਕਿਹਾ ਹੈ। 

ਕੋਰੋਨਾ ਦਾ ਖਤਰਾ ਪੂਰੀ ਦੁਨੀਆ ਨੂੰ ਆਪਣੀ ਚਪੇਟ 'ਚ ਲੈ ਚੁੱਕਾ ਹੈ, ਜਿਨ੍ਹਾਂ ਸਥਾਨਾਂ 'ਤੇ ਇਕ ਤੋਂ ਬਾਅਦ ਇਕ ਇਨਫੈਕਸ਼ਨ ਅਤੇ ਮੌਤਾਂ ਦਾ ਸਿਲਸਿਲਾ ਚੱਲ ਰਿਹਾ ਹੈ, ਉਹ ਕਿਸੇ ਵੀ ਤਰ੍ਹਾਂ ਨਾਲ ਇਸ ਤੋਂ ਬਚਣ ਦੇ ਉਪਾਅ ਲੱਭ ਰਹੇ ਹਨ। ਇਸ ਦੇ ਨਾਲ ਜਿੱਥੇ ਹੁਣ ਤੱਕ ਖਤਰਨਾਕ ਵਾਇਰਸ ਨਹੀਂ ਪਹੁੰਚਿਆ ਹੈ ਉਹ ਵੀ ਕੋਰੋਨਾ ਤੋਂ ਦੂਰੀ ਬਣਾਈ ਰੱਖਣ 'ਚ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ। ਮਿਜ਼ੋਰਮ 'ਚ ਹੁਣ ਤੱਕ ਸਿਰਫ ਇਕ ਹੀ ਮਾਮਲਾ ਸਾਹਮਣੇ ਆਇਆ ਸੀ। ਐਮਸਟਰਡਮ ਤੋਂ ਪਰਤੇ 50 ਸਾਲਾਂ ਈਸਾਈ ਪਾਦਰੀ 'ਚ ਵੀ ਕੋਰੋਨਾ ਇਫੈਕਸ਼ਨ ਪਾਈ ਗਈ ਸੀ।

ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਤੱਕ ਪੂਰੇ ਮਿਜ਼ੋਰਮ 'ਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਫਿਰ ਵੀ ਮਿਜ਼ੋਰਮ ਦੇ ਸਿਹਤ ਮੰਤਰੀ ਡਾਕਟਰ ਆਰ. ਲਲਥੰਗਲਿਆਨਾ ਨੇ ਪੂਰੇ ਮਿਜ਼ੋਰਮ ਦਾ ਲਾਕਡਾਊਨ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਕੱਠੇ ਹੋ ਕੇ ਮੁਹਿੰਮ ਦਲ ਬਣਾ ਕੇ ਕੋਰੋਨਾ ਦੀ ਜਾਂਚ ਕਰਨ ਅਤੇ ਮਰੀਜ਼ਾਂ ਨੂੰ ਕੁਆਰੰਟੀਨ ਕਰਨ ਦੀ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਸਾਮ ਅਤੇ ਤ੍ਰਿਪੁਰਾ ਤੋਂ ਵੀ ਅੰਤਰ ਸੂਬੇ ਸਰਹੱਦਾਂ 'ਤੇ ਲੋਕਾਂ ਦੀ ਆਵਾਜਾਈ ਰੋਕਣ ਦੀ ਮੰਗ ਕੀਤੀ ਹੈ।

ਆਸਾਮ ਨੇ ਲਾਕਡਾਊਨ ਵਧਾਉਣ ਲਈ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ-
ਦੂਜੇ ਪਾਸੇ ਆਸਾਮ ਨੇ ਵੀ 2 ਹੋਰ ਹਫਤਿਆਂ ਲਈ ਲਾਕਡਾਊਨ ਵਧਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸਰਵਨੰਦ ਸੋਨੋਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ 2 ਹਫਤਿਆਂ ਦੇ ਲਈ ਲਾਕਡਾਊਨ ਵਧਾਉਣ ਦੀ ਬੇਨਤੀ ਕੀਤੀ ਹੈ। 


Iqbalkaur

Content Editor

Related News