ਕੋਰੋਨਾ ਮਰੀਜ਼ਾਂ ਨੂੰ ਮਿਲਿਆ ਵੱਖਰਾ ਮਿੱਤਰ, ਪਰਿਵਾਰ ਵਾਲਿਆਂ ਨਾਲ ਕਰਵਾ ਰਿਹਾ ਵੀਡੀਓ ਕਾਲ ''ਤੇ ਗੱਲ

Wednesday, Sep 16, 2020 - 08:17 PM (IST)

ਕੋਰੋਨਾ ਮਰੀਜ਼ਾਂ ਨੂੰ ਮਿਲਿਆ ਵੱਖਰਾ ਮਿੱਤਰ, ਪਰਿਵਾਰ ਵਾਲਿਆਂ ਨਾਲ ਕਰਵਾ ਰਿਹਾ ਵੀਡੀਓ ਕਾਲ ''ਤੇ ਗੱਲ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਦੌਰ 'ਚ ਲੋਕਾਂ ਨੂੰ ਇੱਕ-ਦੂਜੇ ਦੇ ਸੰਪਰਕ 'ਚ ਰੱਖਣ ਲਈ ਦੇਸ਼ 'ਚ ਦਿਲਚਸ‍ਪ ਹੱਲ ਕੱਢਿਆ ਗਿਆ ਹੈ। ਇੱਕ ਹਸਪਤਾਲ ਨੇ ਹਾਲ ਹੀ 'ਚ ਆਪਣੇ ਵਾਰਡਾਂ 'ਚ ਨਿਗਰਾਨੀ ਕਰਨ ਲਈ ਇੱਕ ਰੋਬੋਟ ਨੂੰ ਤਾਇਨਾਤ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਰੋਬੋਟ ਮਰੀਜ਼ਾਂ ਨੂੰ ਉਨ੍ਹਾਂ  ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ 'ਚ ਵੀ ਮਦਦ ਕਰਦਾ ਹੈ। COVID-19 ਵਾਰਡ ਦੀ ਦੇਖਭਾਲ ਕਰਨ ਵਾਲੇ ਰੋਬੋਟ ਦਾ ਇਸ ਤੋਂ ਵੀ ਵੱਡਾ ਫਾਇਦਾ ਇਹ ਹੈ ਕਿ ਇਹ ਸਿਹਤ ਕਰਮਚਾਰੀਆਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਦਾ ਹੈ। ਇਸ ਰੋਬੋਟ ਨੂੰ ਮਿੱਤਰ ਨਾਮ ਦਿੱਤਾ ਗਿਆ ਹੈ। ਇਸ ਰੋਬੋਟ ਨੇ ਇਸ ਤੋਂ ਪਹਿਲਾਂ 2017 ਦੇ ਪ੍ਰੋਗਰਾਮ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕੀਤੀ ਸੀ।


ਇਸ ਰੋਬੋਟ ਦੀਆਂ ਅੱਖਾਂ, facial recognition technology ਨਾਲ ਲੈਸ ਹਨ, ਯਾਨੀ ਕਿ ਇਹ ਚਿਹਰਾ ਦੇਖ ਕੇ ਲੋਕਾਂ ਦੀ ਪਛਾਣ ਕਰ ਲੈਂਦਾ ਹੈ। ਇਸ ਨਾਲ ਉਹ ਇਹ ਯਾਦ ਰੱਖ ਸਕਦਾ ਹੈ ਕਿ ਉਸ ਨੇ ਕਿਹੜੇ ਲੋਕਾਂ ਨਾਲ ਪਹਿਲਾਂ ਗੱਲਬਾਤ ਕੀਤੀ ਸੀ। ਮਿੱਤਰ ਦੀ ਛਾਤੀ 'ਚ ਇੱਕ ਟੈਬਲੇਟ ਵੀ ਲਗਾ ਹੋਇਆ ਹੈ, ਜਿਸ ਦੇ ਨਾਲ ਉਹ ਵੀਡੀਓ ਕਾਲ ਦੇ ਜ਼ਰੀਏ ਮਰੀਜ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ 'ਚ ਰੱਖਦਾ ਹੈ। ਇਸ ਤੋਂ ਇਲਾਵਾ ਮੈਡੀਕਲ ਸਟਾਫ ਦੇ ਲੋਕ ਇਸ ਦੇ ਜ਼ਰੀਏ ਇਨ੍ਹਾਂ ਵਾਰਡਾਂ ਦੀ ਨਿਗਰਾਨੀ ਕਰਦੇ ਹਨ।

ਨੋਇਡਾ ਐਕਸਟੈਂਸ਼ਨ ਦੇ ਯਥਾਰਥ ਸੁਪਰ ਸਪੈਸ਼ਿਲਿਟੀ ਹਸਪਤਾਲ ਦੇ ਡਾਕਟਰ ਅਰੁਣ ਲਖਨਪਾਲ ਨੇ ਕਿਹਾ, ਇਸ ਬੀਮਾਰੀ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਇਸ ਦੌਰਾਨ ਮਰੀਜ਼ ਆਪਣੇ ਪਰਿਵਾਰ ਦੇ ਲੋਕਾਂ ਨੂੰ ਮਿਲ ਨਹੀਂ ਪਾਉਂਦੇ ਹਨ। ਮਿੱਤਰ ਦੀ ਵਰਤੋ ਦਾ ਮੁੱਖ‍ ਕਾਰਨ ਇਹੀ ਹੈ ਕਿ ਜੋ ਮਰੀਜ਼ ਆਪਣੇ ਫੋਨ ਦੀ ਵਰਤੋ ਕਰਨ 'ਚ ਸਮਰੱਥਵਾਨ ਨਹੀਂ ਹਨ, ਉਹ ਇਸ ਦੇ ਜ਼ਰੀਏ ਪਰਿਵਾਰ ਨਾਲ ਸੰਪਰਕ 'ਚ ਰਹਿ ਸਕਣ। ਇਸ ਰੋਬੋਟ ਨੂੰ ਬੇਂਗਲੁਰੂ ਦੇ ਇੱਕ ਸਟਾਰਟ-ਅਪ Invento Robotics ਦੁਆਰਾ ਵਿਕਸਿਤ ਕੀਤਾ ਗਿਆ ਸੀ। ਖਬਰਾਂ ਮੁਤਾਬਕ ਮਿੱਤਰ ਨੂੰ ਲੈਣ ਲਈ ਹਸਪਤਾਲ ਨੇ 10 ਲੱਖ ਰੁਪਏ (13,600 ਡਾਲਰ) ਦਾ ਭੁਗਤਾਨ ਕੀਤਾ ਹੈ।


author

Inder Prajapati

Content Editor

Related News