ਮਿੱਠੂ ਲਾਪਤਾ...ਪਤਾ ਦੱਸਣ ਵਾਲੇ ਨੂੰ 10000 ਰੁਪਏ ਇਨਾਮ, ਪੋਸਟਰ ਚਿਪਕਾਏ ਤੇ ਕਰਵਾਈ ਅਨਾਊਂਸਮੈਂਟ

Friday, Aug 04, 2023 - 02:51 AM (IST)

ਮਿੱਠੂ ਲਾਪਤਾ...ਪਤਾ ਦੱਸਣ ਵਾਲੇ ਨੂੰ 10000 ਰੁਪਏ ਇਨਾਮ, ਪੋਸਟਰ ਚਿਪਕਾਏ ਤੇ ਕਰਵਾਈ ਅਨਾਊਂਸਮੈਂਟ

ਨੈਸ਼ਨਲ ਡੈਸਕ : ‘ਮਿੱਠੂ ਲਾਪਤਾ...ਘਰ ’ਚ ਪਲਿਆ ਹੋਇਆ ਮਿੱਠੂ ਕਿਤੇ ਉੱਡ ਗਿਆ ਹੈ...ਕਿਤੇ ਚਲਾ ਗਿਆ ਹੈ...ਜਿਸ ਕਿਸੇ ਵੀ ਸੱਜਣ ਨੂੰ ਦਿਖੇ, ਪਤਾ ਦੱਸਣ ਵਾਲੇ ਨੂੰ 10 ਹਜ਼ਾਰ ਦਾ ਨਕਦ ਇਨਾਮ ਦਿੱਤਾ ਜਾਵੇਗਾ...’ ਮੱਧ ਪ੍ਰਦੇਸ਼ ਦੇ ਦਮੋਹ ਦੀਆਂ ਸੜਕਾਂ ’ਤੇ ਕੁਝ ਇਸ ਤਰ੍ਹਾਂ ਦੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਕੰਧਾਂ ’ਤੇ ਪੋਸਟਰ ਚਿਪਕਾਏ ਜਾ ਰਹੇ ਹਨ। ਇੰਨਾ ਹੀ ਨਹੀਂ, ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਤੋਤੇ ਦੀ ਭਾਲ ਵਿਚ ਮਦਦ ਮੰਗੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ’ਚ ਬਿੱਲ ਪਾਸ ਹੋਣ ਮਗਰੋਂ ਬੋਲੇ ਕੇਜਰੀਵਾਲ, PM ਮੋਦੀ ਨੂੰ ਲੈ ਕੇ ਕਹੀਆਂ ਇਹ ਗੱਲਾਂ

ਇਹ ਤੋਤਾ ਦਮੋਹ ਦੀ ਇੰਦਰਾ ਕਾਲੋਨੀ ’ਚ ਰਹਿਣ ਵਾਲੇ ਸੋਨੀ ਪਰਿਵਾਰ ਦਾ ਹੈ, ਜੋ ਮੰਗਲਵਾਰ ਸ਼ਾਮ ਤੋਂ ਲਾਪਤਾ ਹੈ। ਉਸ ਦੇ ਲਾਪਤਾ ਹੋਣ ਨਾਲ ਪਰਿਵਾਰ ਦੁਖੀ ਹੈ। ਪਰਿਵਾਰ ਆਪਣੇ ਤੋਤੇ ਨਾਲ ਕਿੰਨਾ ਜੁੜਿਆ ਹੋਇਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਭਾਲ ਵਿਚ ਗਲੀ-ਗਲੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਇਨਾਮ ਦੇਣ ਦੀ ਗੱਲ ਵੀ ਕਹੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਰੀਅਲ ਅਸਟੇਟ ਕਾਰੋਬਾਰੀ ਦੀ ਕਾਰ ’ਚੋਂ ਲੱਖਾਂ ਰੁਪਏ ਚੋਰੀ

 ਮੋਢੇ ’ਤੇ ਬੈਠਾ ਬੈਠਾ ਉੱਡ ਗਿਆ ਤੋਤਾ 

ਤੋਤੇ ਦੇ ਮਾਲਕ ਦੀਪਕ ਸੋਨੀ ਨੇ ਦੱਸਿਆ ਕਿ ਤੋਤਾ ਤਕਰੀਬਨ 2 ਸਾਲਾਂ ਤੋਂ ਉਨ੍ਹਾਂ ਦੇ ਨਾਲ ਰਹਿ ਰਿਹਾ ਸੀ। ਉਹ ਸਾਡੇ ਨਾਲ ਪਰਿਵਾਰ ਦੇ ਮੈਂਬਰ ਵਾਂਗ ਘੁਲ ਮਿਲ ਗਿਆ। ਹਰ ਰੋਜ਼ ਦੀ ਤਰ੍ਹਾਂ ਉਹ ਮੰਗਲਵਾਰ ਰਾਤ ਨੂੰ ਵੀ ਮੇਰੇ ਪਿਤਾ ਨਾਲ ਸੈਰ ਕਰਨ ਗਿਆ ਸੀ। ਉਹ ਪਿਤਾ ਦੇ ਮੋਢੇ ’ਤੇ ਬੈਠਾ ਸੀ। ਫਿਰ ਰਸਤੇ ਵਿਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਉਹ ਡਰ ਗਿਆ ਅਤੇ ਉੱਡ ਗਿਆ।

ਇਹ ਖ਼ਬਰ ਵੀ ਪੜ੍ਹੋ : ਐਡਵੋਕੇਟ ਧਾਮੀ ਨੇ 7 ਅਗਸਤ ਨੂੰ ਬੁਲਾਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

ਦੀਪਕ ਸੋਨੀ ਨੇ ਦੱਸਿਆ ਕਿ ਉਹ ਇਕ ਹਫ਼ਤਾ ਪਹਿਲਾਂ ਵੀ ਉੱਡਿਆ ਸੀ ਪਰ ਵਾਪਸ ਆ ਗਿਆ ਸੀ ਪਰ ਇਸ ਵਾਰ ਵਾਪਸ ਨਹੀਂ ਆਇਆ, ਜਿਸ ਲਈ ਪੂਰਾ ਪਰਿਵਾਰ ਚਿੰਤਤ ਹੈ। ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਜਿਸ ਨੂੰ ਵੀ ਇਹ ਤੋਤਾ ਮਿਲੇ, ਉਸ ਨੂੰ ਘਰ ਪਹੁੰਚਾ ਦੇਵੇ।

ਤੋਤੇ ਨੂੰ ਲੱਭਣ ਲਈ ਪੁਲਸ ਤੋਂ ਮੰਗੀ ਮਦਦ

ਪਰਿਵਾਰ ਨੇ ਤੋਤੇ ਨੂੰ ਲੱਭਣ ਲਈ ਪੁਲਸ ਦੀ ਮਦਦ ਵੀ ਮੰਗੀ ਹੈ। ਟੀ.ਆਈ. ਵਿਜੇ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਅਰਜ਼ੀ ਆਈ ਹੈ। ਜਾਣਕਾਰੀ ਮਿਲੇਗੀ ਤਾਂ ਤੋਤਾ ਪਰਿਵਾਰਕ ਮੈਂਬਰਾਂ ਤੱਕ ਪਹੁੰਚਾ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News