ਮਾਂ ਨੂੰ ਮਿਲਿਆ 19 ਮਹੀਨਿਆਂ ਤੋਂ ਲਾਪਤਾ 'ਕਲੇਜੇ ਦਾ ਟੁਕੜਾ', ਕਿਹਾ- ਇਹ ਮੇਰੇ ਲਈ ਦੀਵਾਲੀ ਦਾ ਤੋਹਫ਼ਾ

Wednesday, Nov 11, 2020 - 01:42 PM (IST)

ਮਾਂ ਨੂੰ ਮਿਲਿਆ 19 ਮਹੀਨਿਆਂ ਤੋਂ ਲਾਪਤਾ 'ਕਲੇਜੇ ਦਾ ਟੁਕੜਾ', ਕਿਹਾ- ਇਹ ਮੇਰੇ ਲਈ ਦੀਵਾਲੀ ਦਾ ਤੋਹਫ਼ਾ

ਫਰੀਦਾਬਾਦ— ਇਕ ਮਾਂ ਲਈ ਉਸ ਦੀ ਔਲਾਦ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਮਾਂ ਆਪਣੇ ਬੱਚੇ ਦੀ ਖੁਸ਼ੀ ਲਈ ਹਰ ਦੁੱਖ ਨੂੰ ਖਿੜੇ ਮੱਥੇ ਸਹਾਰਦੀ ਹੈ। ਜੇਕਰ ਉਹ ਬੱਚਾ ਕਿਸੇ ਕਾਰਨ ਮਾਂ ਤੋਂ ਵਿਛੜ ਜਾਵੇ ਤਾਂ ਉਸ ਦੀ ਤਾਂ ਮੰਨੋ ਦੁਨੀਆ ਹੀ ਖਤਮ ਹੋ ਜਾਂਦੀ ਹੈ। ਅਜਿਹਾ ਹੀ ਹੋਇਆ ਹਰਿਆਣਾ ਦੇ ਪਿੰਡ ਬਾਘੋਲਾ 'ਚ ਰਹਿਣ ਵਾਲੀ ਮਾਂ ਸੁਨੀਤਾ ਦੇਵੀ ਨਾਲ, ਜਿਸ ਦਾ 12 ਸਾਲ ਦਾ ਮੁੰਡਾ ਜੋ ਕਿ ਮਾਨਸਿਕ ਰੂਪ ਤੋਂ ਥੋੜ੍ਹਾ ਕਮਜ਼ੋਰ ਸੀ। ਉਹ ਸਾਲ 2019 ਦੇ ਅਪ੍ਰੈਲ ਮਹੀਨੇ ਵਿਚ ਅਚਾਨਕ ਲਾਪਤਾ ਹੋ ਗਿਆ। ਪਰਿਵਾਰ ਨੇ ਉਸ ਦੀ ਭਾਲ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਇਸ ਦੇ ਬਾਵਜੂਦ ਬੱਚੇ ਦਾ ਕੋਈ ਪਤਾ ਨਹੀਂ ਲੱਗਾ। ਇਸ ਮਗਰੋਂ ਮਾਮਲਾ ਸਟੇਟ ਕ੍ਰਾਈਮ ਬਰਾਂਚ ਨੂੰ ਸੌਂਪਿਆ ਗਿਆ। ਟੀਮ ਨੇ ਲਾਪਤਾ ਬੱਚੇ ਨੂੰ ਉਸ ਦੇ ਘਰ ਤੋਂ ਕਰੀਬ 500 ਕਿਲੋਮੀਟਰ ਦੀ ਦੂਰੀ ਤੋਂ ਲੱਭ ਲਿਆ ਅਤੇ ਦੀਵਾਲੀ ਤੋਂ ਪਹਿਲਾਂ ਉਸ ਦੇ ਪਰਿਵਾਰ ਨੂੰ ਸੌਂਪ ਕੇ ਉਨ੍ਹਾਂ ਨੂੰ ਖੁਸ਼ੀ ਭਰਿਆ ਤੋਹਫ਼ਾ ਦਿੱਤਾ ਹੈ।

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਸਟੇਟ ਕ੍ਰਾਈਮ ਬਰਾਂਚ ਦੇ ਏ. ਐੱਸ. ਆਈ. ਅਮਰ ਸਿੰਘ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਪਿੰਡ ਬਾਘੋਲਾ ਵਾਸੀ 12 ਸਾਲ ਦਾ ਇਕ ਬੱਚਾ ਘਰ ਤੋਂ ਅਚਾਨਕ ਲਾਪਤਾ ਹੋ ਗਿਆ ਸੀ। ਜਿਸ ਸਮੇਂ ਬੱਚਾ ਲਾਪਤਾ ਹੋਇਆ ਸੀ, ਉਸ ਸਮੇਂ ਘਰ 'ਚ ਕੋਈ ਵੀ ਮੌਜੂਦ ਨਹੀਂ ਸੀ। ਬੱਚੇ ਦੀ ਮਾਂ ਅਤੇ ਪਿਤਾ ਦੋਵੇਂ ਹੀ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਹਨ। ਇਸ ਘਟਨਾ ਮਗਰੋਂ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਮਾਮਲਾ ਸਟੇਟ ਕ੍ਰਾਈਮ ਬਰਾਂਚ ਦੇ ਧਿਆਨ 'ਚ ਆਉਂਦੇ ਹੀ ਬੱਚੇ ਦੀ ਤਸਵੀਰ ਨੂੰ ਦੇਸ਼ ਦੇ ਵੱਖ-ਵੱਖ ਪੋਰਟਲ, ਵਟਸਐਪ ਗਰੁੱਪ ਸਮੇਤ ਸੋਸ਼ਲ ਮੀਡੀਆ ਪਲੇਟਫ਼ਾਰਮ ਨਾਲ ਹੀ ਸਾਰੇ ਸ਼ੈਲਟਰ ਹੋਮਜ਼ ਵਿਚ ਭੇਜ ਦਿੱਤਾ ਗਿਆ ਸੀ। ਇਕ ਹਫ਼ਤੇ ਵਿਚ ਉਸ ਤਸਵੀਰ ਨਾਲ ਮਿਲਦਾ-ਜੁਲਦਾ ਬੱਚਾ ਲਖਨਊ ਦੇ ਇਕ ਸ਼ੈਲਟਰ ਹੋਮ 'ਚ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਜਦੋਂ ਉਸ ਸ਼ੈਲਟਰ ਹੋਮ ਨਾਲ ਸੰਪਰਕ ਕਰ ਕੇ ਬੱਚੇ ਦਾ ਹੂਲੀਆ ਪਰਿਵਾਰ ਨੇ ਵੈਰੀਫਾਈ ਕੀਤਾ ਤਾਂ ਪਤਾ ਲੱਗਾ ਕਿ ਉਹ ਲਖਨਊ ਵਿਚ ਮੌਜੂਦ ਹੈ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਸਟੇਟ ਕ੍ਰਾਈਮ ਬਰਾਂਚ ਦੀ ਟੀਮ ਵਿਚ ਸ਼ਾਮਲ ਏ. ਐੱਸ. ਆਈ. ਅਤੇ ਸਿਪਾਹੀ ਦੀਪਕ ਬੱਚੇ ਦੀ ਮਾਂ ਅਤੇ ਇਕ ਹੋਰ ਰਿਸ਼ਤੇਦਾਰ ਨੂੰ ਲੈ ਕੇ ਲਖਨਊ ਗਏ। ਉੱਥੇ 19 ਮਹੀਨਿਆਂ ਤੋਂ ਵਿਛੜੇ ਮਾਂ-ਪੁੱਤ ਨੂੰ ਮੁੜ ਮਿਲਵਾ ਦਿੱਤਾ। ਓਧਰ ਬੱਚੇ ਦੀ ਮਾਂ ਸੁਨੀਤਾ ਦੇਵੀ ਨੇ ਕਿਹਾ ਕਿ ਸਟੇਟ ਕ੍ਰਾਈਮ ਬਰਾਂਚ ਦੀ ਟੀਮ ਨੇ ਮੇਰੀ ਇਹ ਦੀਵਾਲੀ ਸ਼ੁੱਭ ਬਣਾ ਦਿੱਤੀ। ਇਸ ਜੀਵਨ ਵਿਚ ਮੇਰੇ ਲਈ ਇਸ ਤੋਂ ਵੱਡਾ ਤੋਹਫ਼ਾ ਅਤੇ ਕੁਝ ਨਹੀਂ ਹੋ ਸਕਦਾ। ਹੁਣ ਮੈਂ ਆਪਣੇ ਬੱਚੇ ਨੂੰ ਇਕ ਪਲ ਲਈ ਵੀ ਆਪਣੇ ਤੋਂ ਦੂਰ ਨਹੀਂ ਕਰਾਂਗੀ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ


author

Tanu

Content Editor

Related News