ਕਬਰਸਤਾਨ ''ਚ ਦਫ਼ਨਾਈ ਲਾਸ਼ ਦਾ ਸਿਰ ਵੱਢ ਕੇ ਲੈ ਗਏ ਬਦਮਾਸ਼

Monday, Sep 23, 2024 - 01:21 PM (IST)

ਕਬਰਸਤਾਨ ''ਚ ਦਫ਼ਨਾਈ ਲਾਸ਼ ਦਾ ਸਿਰ ਵੱਢ ਕੇ ਲੈ ਗਏ ਬਦਮਾਸ਼

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਹਲਦੌਰ ਥਾਣਾ ਖੇਤਰ 'ਚ ਇਕ ਕਬਰਸਤਾਨ ਵਿਚ ਦਫ਼ਨਾਈ ਗਈ ਲਾਸ਼ ਦਾ ਸਿਰ ਵੱਢ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ASP ਸੰਜੀਵ ਵਾਜਪਾਈ ਨੇ ਦੱਸਿਆ ਕਿ ਸੋਮਵਾਰ ਸਵੇਰੇ ਸੂਚਨਾ ਮਿਲੀ ਕਿ ਥਾਣਾ ਹਲਦੌਰ ਦੇ ਖਾਰੀ 'ਚ ਕਬਰਸਤਾਨ 'ਚ ਇਕ ਕਬਰ ਤੋਂ ਅਣਪਛਾਤੇ ਸ਼ਰਾਰਤੀ ਤੱਤ ਲਾਸ਼ ਦਾ ਸਿਰ ਵੱਢ ਕੈ ਲੈ ਗਏ। ASP ਨੇ ਦੱਸਿਆ ਕਿ ਪੁਲਸ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਲੱਗਭਗ 85 ਸਾਲਾ ਕਾਰੀ ਸੈਫੁਰਹਿਮਾਨ ਦੀ ਲਾਸ਼ 25 ਜੁਲਾਈ ਨੂੰ ਦਫਨਾਈ ਗਈ ਸੀ। 

ASP ਨੇ ਦੱਸਿਆ ਕਿ ਅੱਜ ਜਦੋਂ ਕੁਝ ਲੋਕ ਉੱਥੇ ਫਾਤਿਹਾ ਪੜ੍ਹਨ ਆਏ ਤਾਂ ਉਨ੍ਹਾਂ ਨੂੰ ਕਬਰ ਖੁੱਲ੍ਹੀ ਮਿਲੀ ਅਤੇ ਲਾਸ਼ ਤੋਂ ਸਿਰ ਗਾਇਬ ਸੀ। ਦੱਸਿਆ ਜਾ ਰਿਹਾ ਹੈ ਕਿ ਕਬਰ ਕੋਲ ਤੰਤਰ ਕਿਰਿਆ ਦਾ ਕੁਝ ਸਾਮਾਨ ਮਿਲਿਆ ਹੈ। ASP ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਤਾਂਤਰਿਕ ਕਿਰਿਆ ਸਮੇਤ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰੇਗੀ ਅਤੇ ਅਪਰਾਧੀ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।


author

Tanu

Content Editor

Related News