ਸਿੱਕਮ ’ਚ ਨਾਬਾਲਿਗ ਕੁੜੀ ਨਾਲ ਕਈ ਮਹੀਨਿਆਂ ਤੱਕ ਜਬਰ-ਜ਼ਨਾਹ, 8 ਗ੍ਰਿਫ਼ਤਾਰ
Monday, Apr 14, 2025 - 01:03 AM (IST)

ਗੰਗਟੋਕ(ਭਾਸ਼ਾ)-ਸਿੱਕਮ ਦੇ ਗਿਆਲਸ਼ਿੰਗ ਜ਼ਿਲੇ ’ਚ 13 ਸਾਲਾ ਕੁੜੀ ਨਾਲ ਕਈ ਮਹੀਨਿਆਂ ਤੱਕ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ 4 ਨਾਬਾਲਿਗਾਂ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਬਾਲ ਭਲਾਈ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਕੁੜੀ ਦੇ ਸਕੂਲ ਨੇ ਬਾਲ ਭਲਾਈ ਕਮੇਟੀ ਨੂੰ ਉਸ ਦੀ ਹਾਲਤ ਬਾਰੇ ਸੂਚਿਤ ਕੀਤਾ ਸੀ।
ਪੁਲਸ ਨੇ ਦੱਸਿਆ ਕਿ ਕਲਾਸ ’ਚ ਹਮੇਸ਼ਾ ਬੀਮਾਰ ਤੇ ਕਮਜ਼ੋਰ ਨਜ਼ਰ ਆਉਣ ਵਾਲੀ ਵਿਦਿਆਰਥਣ ਨੇ ਕੌਂਸਲਿੰਗ ਸੈਸ਼ਨ ਦੌਰਾਨ ਆਪਣੇ ਇਲਾਕੇ ਦੀ ਇਕ ਔਰਤ ਦਾ ਨਾਂ ਦੱਸਿਆ, ਜੋ ਉਸ ਨੂੰ ਨਿਯਮਿਤ ਤੌਰ ’ਤੇ ਘਰੇਲੂ ਕੰਮਾਂ ਵਿਚ ਮਦਦ ਕਰਨ ਲਈ ਬੁਲਾਉਂਦੀ ਸੀ। ਨਾਬਾਲਿਗਾ ਦੇ ਬਿਆਨ ਅਨੁਸਾਰ ਔਰਤ ਨੇ ਕਥਿਤ ਤੌਰ ’ਤੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ, ਜਿਸ ’ਚ ਉਸ ਦਾ ਪਤੀ ਵੀ ਸ਼ਾਮਲ ਸੀ।