ਨਾਬਾਲਗ ਕੁੜੀ ਨਾਲ ਗੈਂਗਰੇਪ ਤੇ ਕਤਲ ਦੇ ਮਾਮਲੇ ''ਚ 3 ਦੋਸ਼ੀਆਂ ਨੂੰ ਸੁਣਵਾਈ ਗਈ ਫਾਂਸੀ ਦੀ ਸਜ਼ਾ

Thursday, Mar 25, 2021 - 10:01 AM (IST)

ਨਾਬਾਲਗ ਕੁੜੀ ਨਾਲ ਗੈਂਗਰੇਪ ਤੇ ਕਤਲ ਦੇ ਮਾਮਲੇ ''ਚ 3 ਦੋਸ਼ੀਆਂ ਨੂੰ ਸੁਣਵਾਈ ਗਈ ਫਾਂਸੀ ਦੀ ਸਜ਼ਾ

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੀ ਇਕ ਸਥਾਨਕ ਅਦਾਲਤ ਨੇ ਇਕ ਨਾਬਾਲਗ ਕੁੜੀ ਨਾਲ ਸਮੂਹਕ ਜ਼ਬਰ ਜਿਨਾਹ ਤੋਂ ਬਾਅਦ ਕਤਲ ਕਰਨ ਜ਼ੁਰਮ 'ਚ 3 ਲੋਕਾਂ ਨੂੰ ਬੁੱਧਵਾਰ ਦੀ ਮੌਤ ਦੀ ਸਜ਼ਾ ਸੁਣਵਾਈ। ਇਕ ਸਰਕਾਰੀ ਬਿਆਨ ਅਨੁਸਾਰ, ਐਡੀਸ਼ਨਲ ਜ਼ਿਲ੍ਹਾ ਜੱਜ (ਪੋਕਸੋ 2) ਰਾਜੇਸ਼ ਪਾਰਾਸ਼ਰ ਨੇ ਤਿੰਨੋਂ ਦੋਸ਼ੀਆਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਸੁਣਾਈ। ਬਿਆਨ ਅਨੁਸਾਰ, ਦੋਸ਼ੀ ਜੁਲਫਿਕਾਰ ਅੱਬਾਸੀ, ਦਿਲਸ਼ਾਦ ਅੱਬਾਸੀ ਅਤੇ ਇਜ਼ਰਾਇਲ ਵਲੋਂ 2 ਜਨਵਰੀ 2018 ਨੂੰ ਬੁਲੰਦਸ਼ਹਿਰ ਦੇ ਥਾਣਾ ਕੋਤਵਾਲੀ ਨਗਰ ਦੀ ਇਕ ਨਾਬਾਲਗ ਕੁੜੀ ਨੂੰ ਟਿਊਸ਼ਨ ਤੋਂ ਘਰ ਪਰਤਦੇ ਸਮੇਂ ਅਗਵਾ ਕਰ ਕੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ। ਇੰਨਾ ਹੀ ਨਹੀਂ ਫਿਰ ਕੁੜੀ ਦੀ ਚੁੰਨੀ ਨਾਲ ਉਸ ਦਾ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਲਾਸ਼ ਨੂੰ ਗੌਤਮਬੁੱਧਨਗਰ ਜ਼ਿਲ੍ਹੇ ਦੇ ਦਾਦਰੀ ਥਾਣਾ ਖੇਤਰ ਦੇ ਅਧੀਨ ਆਉਣ ਵਾਲੀ ਨਹਿਰ 'ਚ ਸੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਇਤਿਹਾਸਕ ਫ਼ੈਸਲਾ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੇਸ 'ਚ ਦੋਸ਼ੀ ਨੂੰ 26 ਦਿਨਾਂ 'ਚ ਫਾਂਸੀ ਦੀ ਸਜ਼ਾ

ਇਸ ਮਾਮਲੇ 'ਚ ਪੋਕਸੋ ਕਾਨੂੰਨ ਅਤੇ ਆਈ.ਪੀ.ਸੀ. ਦੀਆਂ ਹੋਰ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਕੁੜੀ ਸੰਬੰਧੀ ਉਕਤ ਅਪਰਾਧ ਨੂੰ ਬੇਹੱਦ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਲੈਂਦੇ ਹੋਏ ਬੁਲੰਦਸ਼ਹਿਰ ਪੁਲਸ ਵਲੋਂ ਪੀੜਤ ਪਰਿਵਾਰ ਦੀ ਸੁਰੱਖਿਆ ਦੇ ਅਧੀਨ ਇਕ ਸਾਲ ਤੋਂ ਉਨ੍ਹਾਂ ਨੂੰ ਸੁਰੱਖਿਆ ਕਰਮੀ ਉਪਲੱਬਧ ਕਰਵਾਇਆ ਗਿਆ ਸੀ ਤਾਂ ਕਿ ਉਹ ਲੋਕ ਡਰ ਮੁਕਤ ਹੋ ਕੇ ਹਰੇਕ ਤਾਰੀਖ਼ 'ਤੇ ਕੋਰਟ 'ਚ ਹਾਜ਼ਰ ਰਹਿਣ।

ਨੋਟ : ਕੋਰਟ ਦੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News