ਸਿਰਫ਼ਿਰੇ ਆਸ਼ਿਕ ਨੇ ਨਾਬਾਲਗ ਕੁੜੀ 'ਤੇ ਸੁੱਟਿਆ ਤੇਜ਼ਾਬ, ਪੀੜਤਾ ਨੇ ਠੁਕਰਾਇਆ ਸੀ ਵਿਆਹ ਦਾ ਪ੍ਰਸਤਾਵ

Sunday, Feb 19, 2023 - 02:24 PM (IST)

ਸਿਰਫ਼ਿਰੇ ਆਸ਼ਿਕ ਨੇ ਨਾਬਾਲਗ ਕੁੜੀ 'ਤੇ ਸੁੱਟਿਆ ਤੇਜ਼ਾਬ, ਪੀੜਤਾ ਨੇ ਠੁਕਰਾਇਆ ਸੀ ਵਿਆਹ ਦਾ ਪ੍ਰਸਤਾਵ

ਕਰਨਾਟਕ- ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ਤੋਂ ਇਕ ਅਣਮਨੁੱਖੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 22 ਸਾਲਾ ਨੌਜਵਾਨ ਨੇ 17 ਸਾਲਾ ਨਾਬਾਲਗ ਕੁੜੀ 'ਤੇ ਤੇਜ਼ਾਬ ਸੁੱਟ ਦਿੱਤਾ।  ਪੁਲਸ ਨੇ ਦੋਸ਼ੀ ਨੌਜਵਾਨ ਖ਼ਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਪੀੜਤਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਦੋਸ਼ੀ ਨੇ ਵਿਆਹ ਦਾ ਪ੍ਰਸਤਾਵ ਠੁਕਰਾ ਦੇਣ 'ਤੇ 17 ਸਾਲਾ ਲੜਕੀ 'ਤੇ ਤੇਜ਼ਾਬ ਸੁੱਟ ਦਿੱਤਾ। ਮੁਲਜ਼ਮ ਦੀ ਪਛਾਣ ਕਨਕਪੁਰਾ ਦੇ ਕੁਰੁਪੇਟੇ ਵਾਸੀ ਸੁਮੰਥ ਵਜੋਂ ਹੋਈ ਹੈ।

 ਇਹ ਵੀ ਪੜ੍ਹੋ-  ਘੋਰ ਕਲਯੁੱਗ; ਜਾਇਦਾਦ ਖ਼ਾਤਰ ਸਹੁਰੇ ਨੇ ਕੁਹਾੜੀ ਨਾਲ ਵੱਢੀ ਵਿਧਵਾ ਨੂੰਹ

ਪੀੜਤਾ ਦੀ ਖੱਬੀ ਅੱਖ ਦੀ ਜਾ ਸਕਦੀ ਹੈ ਰੌਸ਼ਨੀ

ਡਾਕਟਰਾਂ ਨੇ ਜਾਂਚ ਦੌਰਾਨ ਕਿਹਾ ਕਿ ਪੀੜਤਾ ਆਪਣੀ ਖੱਬੇ ਅੱਖ ਦੀ ਰੌਸ਼ਨੀ ਗੁਆ ਸਕਦੀ ਹੈ। ਉਸ ਦੀ ਅੱਖ ਦੀਆਂ ਤਿੰਨ ਪਰਤਾਂ 'ਚ ਤੇਜ਼ਾਬ ਚਲਾ ਗਿਆ ਹੈ, ਅਜਿਹੇ ਮਾਮਲੇ 'ਚ ਅੱਖ ਦੀ ਰੌਸ਼ਨੀ ਬਣੇ ਰਹਿਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ।ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਚਿਹਰਾ  ਝੁਲਸ ਗਿਆ ਅਤੇ ਉਸ ਦੀਆਂ ਅੱਖਾਂ ਵੀ ਤੇਜ਼ਾਬ ਕਾਰਨ ਨੁਕਸਾਨੀਆਂ ਗਈਆਂ ਸਨ। ਸਥਾਨਕ ਹਸਪਤਾਲ 'ਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਬੱਚੀ ਨੂੰ ਬੈਂਗਲੁਰੂ ਰੈਫਰ ਕਰ ਦਿੱਤਾ ਗਿਆ ਹੈ।

ਦੋਸ਼ੀ ਕੁੜੀ ਨੂੰ ਰੋਜ਼ਾਨਾ ਕਰਦਾ ਸੀ ਪਰੇਸ਼ਾਨ

ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਸੁਮੰਥ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਮੰਥ ਕਾਰ ਮੈਕੇਨਿਕ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਆਪਣੇ ਗੈਰਾਜ ਨੇੜੇ ਹੀ ਇਕ ਕੁੜੀ ਨਾਲ ਪਿਆਰ ਕਰਦਾ ਸੀ। ਉਹ ਕੁੜੀ ਗੈਰਾਜ ਦੇ ਸਾਹਮਣੇ ਵਾਲੇ ਰਸਤਿਓਂ ਰੋਜ਼ ਕਾਲਜ ਜਾਂਦੀ ਸੀ। ਸੁਮੰਤ ਰੋਜ਼ਾਨਾ ਕਾਲਜ ਜਾਣ ਸਮੇਂ ਉਸ ਦਾ ਰਾਹ ਰੋਕ ਕੇ ਉਸ ਨੂੰ ਪਰੇਸ਼ਾਨ ਕਰਦਾ ਸੀ। 

ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ

ਚਿਹਰੇ 'ਤੇ ਤੇਜ਼ਾਬ ਸੁੱਟਣ ਮਗਰੋਂ ਦੋਸ਼ੀ ਹੋਇਆ ਫ਼ਰਾਰ

ਕੁੜੀ ਨੇ ਸੁਮੰਥ ਨਾਲ ਵਿਆਹ ਕਰਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਇਸ ਗੱਲ ਤੋਂ ਸੁਮੰਥ ਨੂੰ ਗੁੱਸਾ ਆ ਗਿਆ। ਰੋਜ਼ਾਨਾ ਵਾਂਗ ਤੰਗ-ਪਰੇਸ਼ਾਨ ਕਰਦਿਆਂ ਸੁਮੰਥ ਨੇ ਕੁੜੀ ਨੂੰ ਰੋਕਿਆ ਅਤੇ ਉਸ ਨੂੰ ਵਿਆਹ ਲਈ ਹਾਂ ਕਹਿਣ ਲਈ ਮਜਬੂਰ ਕੀਤਾ। ਇਸ ਦੌਰਾਨ ਜਦੋਂ ਕੁੜੀ ਨਹੀਂ ਮੰਨੀ ਤਾਂ ਸੁਮੰਥ ਨੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ। 

ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਸਥਾਨਕ ਲੋਕਾਂ ਨੇ ਤੇਜ਼ਾਬੀ ਹਮਲੇ ਦੀ ਸ਼ਿਕਾਰ ਕੁੜੀ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਤੇਜ਼ਾਬ ਹਮਲੇ 'ਚ ਕੁੜੀ ਦੀ ਖੱਬੀ ਅੱਖ ਗੰਭੀਰ ਰੂਪ ਨਾਲ ਝੁਲਸ ਗਈ ਹੈ। ਓਧਰ ਪੁਲਸ ਨੇ ਦੋਸ਼ੀ ਨੂੰ ਤਰੁੰਤ ਕਾਰਵਾਈ ਕਰਦੇ ਹੋਏ ਕੁਝ ਹੀ ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ 'ਤੇ IPC ਦੀ ਧਾਰਾ 326A (ਸਵੈ-ਇੱਛਾ ਨਾਲ ਤੇਜ਼ਾਬ ਦੀ ਵਰਤੋਂ ਨਾਲ ਗੰਭੀਰ ਨੁਕਸਾਨ ਪਹੁੰਚਾਉਣਾ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਵਿਆਹ ਦੀਆਂ ਖੁਸ਼ੀਆਂ ਨੂੰ ਲੱਗਿਆ 'ਗ੍ਰਹਿਣ'; ਬੋਲੈਰੋ ਨਹਿਰ 'ਚ ਡਿੱਗੀ, ਲਾੜੇ ਸਮੇਤ 5 ਦੀ ਮੌਤ


author

Tanu

Content Editor

Related News