ਨਾਬਾਲਗ ਐਕਸੀਡੈਂਟ ਕਰਦਾ ਤਾਂ ਹੈ ਤਾਂ ਮਾਤਾ-ਪਿਤਾ ਨੂੰ ਹੋਵੇਗੀ ਤਿੰਨ ਸਾਲ ਦੀ ਜੇਲ

08/01/2019 11:27:34 AM

ਨਵੀਂ ਦਿੱਲੀ— ਮੋਟਰ ਵਾਹਨ ਐਕਟ  ਦੇ ਸਖਤ ਪ੍ਰਬੰਧਾਂ 'ਤੇ ਬੁੱਧਵਾਰ ਨੂੰ ਰਾਜ ਸਭਾ ਨੇ ਵੀ ਮੋਹਰ ਲੱਗਾ ਦਿੱਤੀ। ਮੋਟਰ ਵਾਹਨ ਸੋਧ ਬਿੱਲ ਰਾਜ ਸਭਾ 'ਚ 13 ਦੇ ਮੁਕਾਬਲੇ 108 ਵੋਟਾਂ ਨਾਲ ਪਾਸ ਹੋਇਆ। ਟਰੈਫਿਕ ਨਿਯਮ ਤੋੜਨ 'ਤੇ ਸਖਤ ਸਜ਼ਾ ਨਾਲ ਜੁੜਿਆ ਇਹ ਬਿੱਲ ਲੋਕ ਸਭਾ 'ਚ ਪਾਸ ਹੋ ਚੁਕਿਆ ਹੈ ਪਰ ਟਾਈਪਿੰਗ ਦੀ ਗਲਤੀ ਕਾਰਨ ਇਸ ਨੂੰ ਸੋਧ ਲਈ ਮੁੜ ਲੋਕ ਸਭਾ 'ਚ ਭੇਜਿਆ ਜਾਵੇਗਾ। ਲੋਕ ਸਭਾ ਦੀ ਮਨਜ਼ੂਰੀ ਤੋਂ ਬਾਅਦ ਇਸੇ ਹਫ਼ਤੇ ਬਿੱਲ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ।
ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਅਗਸਤ ਮੱਧ ਤੱਕ ਵਧੀ ਪੈਨਲਟੀ ਲਾਗੂ ਹੋ ਜਾਵੇਗੀ। ਇਹ ਪੈਨਲਟੀ ਹਰ ਸਾਲ 10 ਫੀਸਦੀ ਵਧੇਗੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੇਕਰ ਕੋਈ ਨਾਬਾਲਗ ਹਾਦਸਾ ਕਰਦਾ ਹੈ ਤਾਂ ਮਾਤਾ-ਪਿਤਾ ਨੂੰ 3 ਸਾਲ ਤੱਕ ਜੇਲ ਹੋਵੇਗੀ। ਰਜਿਸਟਰੇਸ਼ਨ ਵੀ ਰੱਦ ਹੋਵੇਗੀ। ਸ਼ਰਾਬ ਪੀ ਕੇ ਡਰਾਈਵਿੰਗ ਕਰਨ 'ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਹੋਵੇਗਾ। ਥਰਟ ਪਾਰਟੀ ਬੀਮਾ ਜ਼ਰੂਰੀ ਹੋਵੇਗਾ। ਹਿਟ ਐਂਡ ਰਨ ਮਾਮਲੇ 'ਚ ਮੌਤ ਹੋਣ 'ਤੇ 2 ਲੱਖ ਰੁਪਏ ਮੁਆਵਜ਼ਾ ਮਿਲੇਗਾ।

ਹਰ ਸਾਲ ਹੁੰਦੇ ਹਨ 5 ਲੱਖ ਸੜਕ ਹਾਦਸੇ
ਨਿਤਿਨ ਗਡਕਰੀ ਨੇ ਕਿਹਾ ਕਿ ਹਰ ਸਾਲ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ 'ਚ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਪਿਛਲੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ 'ਚ ਉਨ੍ਹਾਂ ਦਾ ਮੰਤਰਾਲਾ ਦੇਸ਼ 'ਚ ਸੜਕ ਹਾਦਸਿਆਂ 'ਚ ਸਿਰਫ 3.30 ਤੋਂ 4 ਫੀਸਦੀ ਤੱਕ ਦੀ ਕਮੀ ਲਿਆ ਸਕਿਆ, ਜੋ ਉਨ੍ਹਾਂ ਦੀ ਅਸਫ਼ਲਤਾ ਹੈ। ਸਰਕਾਰ ਦਾ ਟੀਚਾ ਇਨ੍ਹਾਂ ਹਾਦਸਿਆਂ 'ਚ 50 ਫੀਸਦੀ ਤੱਕ ਕਟੌਤੀ ਲਿਆਉਣ ਦਾ ਸੀ। ਸੜਕ ਹਾਦਸੇ ਘਟਾਉਣ ਲਈ ਤਾਮਿਲਨਾਡੂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਰਾਜ 'ਚ ਸੜਕ ਹਾਦਸਿਆਂ 'ਚ 29 ਫੀਸਦੀ ਕਮੀ ਆਈ ਅਤੇ ਉਸ ਦੀ ਇਹ ਕੋਸ਼ਿਸ਼ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਤਾਮਿਲਨਾਡੂ ਸਰਕਾਰ ਨੇ ਇਸ ਮਾਮਲੇ 'ਚ ਪਹਿਲ ਕੀਤੀ ਉਸ ਨੂੰ ਯਾਦ ਕੀਤਾ ਜਾਵੇਗਾ। ਸਰਕਾਰ ਰਾਸ਼ਟਰੀ ਰਾਜਮਾਰਗ (ਨੈਸ਼ਨਲ ਹਾਈਵੇਅ) 'ਤੇ ਹਾਦਸਿਆਂ ਨੂੰ ਘੱਟ ਕਰਨ ਲਈ ਬਲੈਂਕ ਸਪਾਟ ਨੂੰ ਚਿੰਨ੍ਹਿਤ ਕਰ ਚੁਕੀ ਹੈ। ਹੁਣ ਤੱਕ ਰਾਸ਼ਟਰੀ ਰਾਜਮਾਰਗਾਂ 'ਤੇ 889 ਬਲੈਕ ਸਪਾਟ ਦੀ ਪਛਾਣ ਕੀਤੀ ਜਾ ਚੁਕੀ ਹੈ ਅਤੇ ਇਨ੍ਹਾਂ 'ਚੋਂ 250 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਨੇ ਦੇਸ਼ ਭਰ ਦੇ ਰਾਜ ਸਰਕਾਰ ਅਤੇ ਨਿਗਮ ਦੀਆਂ ਸੜਕਾਂ 'ਤੇ 14 ਹਜ਼ਾਰ ਤੋਂ ਵਧ ਬਲੈਕ ਸਪਾਟ ਨੂੰ ਚਿੰਨ੍ਹਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਧੌਲਾ ਕੂਆਂ ਤੋਂ ਹਰਿਆਣਾ ਦੇ ਮਾਨੇਸਰ ਤੱਕ ਸਕਾਈ ਬੱਸ ਚਲਾਈ ਜਾਵੇਗੀ। ਇਸ ਦੀ ਸਮਰੱਥਾ 265 ਯਾਤਰੀ ਹੋਵੇਗੀ ਅਤੇ ਇਸ 'ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ।


DIsha

Content Editor

Related News