ਕੋਰੋਨਾ ਵਾਇਰਸ 'ਤੇ ਸਿਹਤ ਮੰਤਰਾਲਾ ਦੀ ਐਡਵਾਇਜ਼ਰੀ, 31 ਮਾਰਚ ਤਕ ਬੰਦ ਰੱਖੋ ਸਕੂਲ ਤੇ ਮਾਲ
Monday, Mar 16, 2020 - 08:21 PM (IST)
ਨਵੀਂ ਦਿੱਲੀ — ਦੇਸ਼ 'ਚ ਵਧਦੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਹਤ ਮੰਤਰਾਲਾ ਨੇ ਐਡਵਾਇਜ਼ਰੀ ਜਾਰੀ ਕੀਤੀ ਹੈਸ਼ ਸਿਹਤ ਮੰਤਰਾਲਾ ਨੇ ਇਸ ਨੂੰ ਜਾਨਲੇਵਾ ਵਾਇਰਸ 'ਤੇ ਰੋਕ ਰੋਕ ਲਗਾਉਣ ਨੂੰ ਲੈ ਕੇ ਕਈ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਦੇ ਸਾਰੇ ਸਕੂਲ, ਸਵਿਮਿੰਗ ਪੂਲ, ਮਾਲ ਆਦਿ 31 ਮਾਰਚ ਤਕ ਬੰਦ ਰਹਿਣਗੇ। ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਛੋਟ ਹੈ, ਜਨਤਕ ਆਵਾਜਾਈ ਦਾ ਇਸਤੇਮਾਲ ਘੱਟ ਕਰਨਾ ਹੋਵੇਗਾ।
ਸਿਹਤ ਮੰਤਰਾਲਾ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਈਰਾਨ ਤੋਂ 53 ਅਤੇ ਭਾਰਤੀਆਂ ਤੋਂ ਚੌਥਾ ਜੱਥਾ ਸਵਦੇਸ਼ ਪਹੁੰਚ ਚੁੱਕਾ ਹੈ। ਸਾਰੇ ਪ੍ਰੋਟੋਕਾਲ ਦੇ ਤਹਿਤ ਜੈਸਲਮੇਰ 'ਚ ਵਿਸ਼ੇਸ਼ ਨਿਗਰਾਨੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ 'ਚ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਓਡੀਸ਼ਾ, ਜੰਮੂ-ਕਸ਼ਮੀਰ, ਲੱਦਾਖ ਅਤੇ ਕੇਰਲ 'ਚ ਇਕ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਦੇਸ਼ 'ਚ 114 ਕੰਫਰਮ ਕੇਸ ਹਨ। ਉਥੇ ਹੀ ਇਸ ਦੇ ਸੰਪਰਕ 'ਚ ਆਉਣ ਵਾਲੇ 5200 ਤੋਂ ਜ਼ਿਆਦਾ ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਾਲੇ ਤਕ ਕੋਰੋਨਾ ਤੋਂ ਪੀੜਤ 13 ਮਰੀਜ਼ ਸਹੀ ਹੋ ਚੁੱਕੇ ਹਨ ਉਥੇ ਹੀ ਇਸ ਤੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।