ਪਣਡੁੱਬੀਆਂ ਦੀ ਤਾਕਤ ''ਚ ਹੋਵੇਗਾ ਵਾਧਾ, ਰੱਖਿਆ ਮੰਤਰਾਲਾ ਨੇ 2867 ਕਰੋੜ ਦੇ ਸਮਝੌਤਿਆਂ ''ਤੇ ਕੀਤੇ ਹਸਤਾਖਰ

Tuesday, Dec 31, 2024 - 10:30 AM (IST)

ਪਣਡੁੱਬੀਆਂ ਦੀ ਤਾਕਤ ''ਚ ਹੋਵੇਗਾ ਵਾਧਾ, ਰੱਖਿਆ ਮੰਤਰਾਲਾ ਨੇ 2867 ਕਰੋੜ ਦੇ ਸਮਝੌਤਿਆਂ ''ਤੇ ਕੀਤੇ ਹਸਤਾਖਰ

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਡੀ.ਆਰ.ਡੀ.ਓ.-ਏ.ਆਈ.ਪੀ. ਸਿਸਟਮ ਲਈ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਪਲੱਗ ( ਏ. ਆਈ. ਪੀ.) ਦੇ ਨਿਰਮਾਣ ਤੇ ਭਾਰਤੀ ਪਣਡੁੱਬੀਆਂ ’ਤੇ ਇਸ ਦੇ ਏਕੀਕਰਣ ਤੇ ਕਲਵਰੀ ਸ਼੍ਰੇਣੀ ਦੀਆਂ ਪਣਡੁੱਬੀਆਂ ’ਤੇ ਇਲੈਕਟ੍ਰਾਨਿਕ ਹੈਵੀ ਵੇਟ ਤਾਰਪੀਡੋ ਦੇ ਏਕੀਕਰਣ ਲਈ ਲਗਭਗ 2,867 ਕਰੋੜ ਰੁਪਏ ਦੇ 2 ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ।

ਮੰਤਰਾਲਾ ਨੇ ਸੋਮਵਾਰ ਕਿਹਾ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ’ਚ ਦੋਵਾਂ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਏ. ਆਈ. ਪੀ. ਪਲੱਗ ਦੇ ਨਿਰਮਾਣ ਤੇ ਇਸ ਦੇ ਏਕੀਕਰਣ ਦਾ ਠੇਕਾ ਮਜ਼ਾਗਨ ਡੌਕ ਸ਼ਿਪ ਬਿਲਡਰਜ਼ ਲਿਮਟਿਡ, ਮੁੰਬਈ ਨੂੰ ਲਗਭਗ 1,990 ਕਰੋੜ ਰੁਪਏ ’ਚ ਦਿੱਤਾ ਗਿਆ ਸੀ, ਜਦੋਂ ਕਿ ਡੀ. ਆਰ. ਡੀ. ਓ. ਵੱਲੋਂ ਵਿਕਸਤ ਕੀਤੇ ਜਾ ਰਹੇ ਈ. ਐੱਚ. ਡਬਲਿਊ. ਟੀ . ਦੇ ਏਕੀਕਰਣ ਦਾ ਠੇਕਾ ਨੇਵਲ ਗਰੁੱਪ ਫਰਾਂਸ ਨਾਲ ਲੱਗਭਗ 877 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News