ਲੋਕ ਸਭਾ ''ਚ ਵੱਡਾ ਖੁਲਾਸਾ ; ਰੱਖਿਆ ਮੰਤਰਾਲੇ ਦੀ 18 ਲੱਖ ਏਕੜ ਜ਼ਮੀਨ ''ਚੋਂ 11,152 ਏਕੜ ''ਤੇ ਨਾਜਾਇਜ਼ ਕਬਜ਼ਾ
Saturday, Dec 13, 2025 - 04:17 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਪੂਰੇ ਦੇਸ਼ ’ਚ ਰੱਖਿਆ ਮੰਤਰਾਲਾ ਦੀ ਲੱਗਭਗ 18 ਲੱਖ ਏਕੜ ਜ਼ਮੀਨ ਰੱਖਿਆ ਜ਼ਮੀਨ ਹੈ, ਜਿਸ ’ਚੋਂ ਲੱਗਭਗ 11,152 ਏਕੜ ’ਤੇ ਨਾਜਾਇਜ਼ ਕਬਜ਼ੇ ਹਨ। ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ।
ਰੱਖਿਆ ਮੰਤਰਾਲਾ ਤੋਂ ਇਸ ਬਾਰੇ ਸੂਬਾਵਾਰ ਜਾਣਕਾਰੀ ਮੰਗੀ ਗਈ ਸੀ ਕਿ ਪੂਰੇ ਦੇਸ਼ ’ਚ ਰੱਖਿਆ ਮੰਤਰਾਲਾ ਕੋਲ ਅਜੇ ਕਿੰਨੀ ਜ਼ਮੀਨ ਅਜਿਹੀ ਹੈ ਜਿਸ ਦੀ ਮੌਜੂਦਾ ਸਮੇਂ ’ਚ ਵਰਤੋਂ ਨਹੀਂ ਕੀਤੀ ਜਾ ਰਹੀ, ਜਿਸ ’ਤੇ ਨਾਜਾਇਜ਼ ਕਬਜ਼ੇ ਹਨ ਜਾਂ ਮੁਕੱਦਮੇ ਪੈਂਡਿੰਗ ਹਨ। ਸੇਠ ਨੇ ਕਿਹਾ ਕਿ ਰੱਖਿਆ ਮਾਤਰਾਲਾ ਦੀ ਜ਼ਮੀਨ ਦੀ ਵਰਤੋਂ ਅਸਲੀ ਫੌਜੀ ਮੰਤਵਾਂ ਅਤੇ ਹਥਿਆਰਬੰਦ ਫੋਰਸਾਂ ਦੀ ਰਣਨੀਤਕ, ਸੰਚਾਲਨ ਸਬੰਧੀ ਅਤੇ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ।
