UNESCO ਦਾ ਦਰਜਾ ਮਿਲਣ ਨਾਲ ਦੀਵਾਲੀ ਦੀ ਗਲੋਬਲ ਲੋਕ੍ਰਪਿਯਤਾ ''ਚ ਹੋਵੇਗਾ ਵਾਧਾ : PM ਮੋਦੀ

Wednesday, Dec 10, 2025 - 02:16 PM (IST)

UNESCO ਦਾ ਦਰਜਾ ਮਿਲਣ ਨਾਲ ਦੀਵਾਲੀ ਦੀ ਗਲੋਬਲ ਲੋਕ੍ਰਪਿਯਤਾ ''ਚ ਹੋਵੇਗਾ ਵਾਧਾ : PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੀਵਾਲੀ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ 'ਚ ਸ਼ਾਮਲ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਕਹਿਾ ਕਿ ਇਸ ਨਾਲ ਤਿਉਹਾਰ ਦੀ ਗਲੋਬਲ ਲੋਕਪ੍ਰਿਯਤਾ 'ਚ ਹੋਰ ਵਾਧਾ ਹੋਵੇਗਾ। ਪੀ.ਐੱਮ. ਮੋਦੀ ਨੇ ਯੂਨੈਸਕੋ ਵਲੋਂ ਦੀਵਾਲੀ ਨੂੰ ਆਪਣੀ ਵਿਰਾਸਤੀ ਸੂਚੀ 'ਚ ਸ਼ਾਮਲ ਕੀਤੇ ਜਾਣ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਭਾਰਤ ਅਤੇ ਦੁਨੀਆ ਭਰ ਦੇ ਲੋਕ ਖ਼ੁਸ਼ ਹਨ।''

PunjabKesari

ਉਨ੍ਹਾਂ ਕਿਹਾ,''ਦੀਵਾਲੀ ਸਾਡੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਇਹ ਸਾਡੀ ਸੱਭਿਅਤਾ ਦਾ ਸਾਰ ਹੈ। ਇਹ ਗਿਆਨ ਅਤੇ ਧਰਮ ਦਾ ਪ੍ਰਤੀਕ ਹੈ। ਦੀਵਾਲੀ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ 'ਚ ਸ਼ਾਮਲ ਕੀਤੇ ਜਾਣ ਨਾਲ ਤਿਉਹਾਰ ਦੀ ਗਲੋਬਲ ਲੋਕਪ੍ਰਿਯਤਾ 'ਚ ਹੋਰ ਵੀ ਵਾਧਾ ਦਰਜ ਹੋਵੇਗਾ।'' ਪੀ.ਐੱਮ. ਮੋਦੀ ਨੇ ਕਿਹਾ,''ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ ਸਾਡਾ ਸਾਡਾ ਮਾਰਗਦਰਸ਼ ਕਰਦੇ ਰਹਿਣ।'' ਰੌਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਬੁੱਧਵਾਰ ਨੂੰ ਯੂਨੈਸਕੋ ਦੀ ਵਿਰਾਸਤੀ ਸੂਚੀ 'ਚ ਸ਼ਾਮਲ ਕੀਤਾ ਗਿਆ। ਦਿੱਲੀ ਦੇ ਲਾਲ ਕਿਲ੍ਹੇ 'ਚ ਹੋਈ ਯੂਨੈਸਕੋ ਦੀ ਇਕ ਮਹੱਤਵਪੂਰਨ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ।

ਇਹ ਵੀ ਪੜ੍ਹੋ : ਭਾਰਤ ਦਾ ਵਧਿਆ ਮਾਣ ! UNESCO ਦੀ ਵਿਰਾਸਤੀ ਸੂਚੀ 'ਚ ਸ਼ਾਮਲ ਹੋਈ ਦੀਵਾਲੀ


author

DIsha

Content Editor

Related News