''ਜਲ ਸੰਕਟ'' ਨੂੰ ਲੈ ਕੇ ਦਿੱਲੀ ਦੇ ਮੰਤਰੀਆਂ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਾਨੂੰ ਦਿਵਾਓ ਸਾਡੇ ਹੱਕ ਦਾ ਪਾਣੀ

06/24/2024 5:15:00 PM

ਨਵੀਂ ਦਿੱਲੀ- ਦਿੱਲੀ 'ਚ ਪਾਣੀ ਦਾ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਪਾਣੀ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਜਾ ਪੁੱਜਾ ਹੈ। ਕੇਜਰੀਵਾਲ ਸਰਕਾਰ ਦੇ ਚਾਰ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਗੁਹਾਰ ਲਾਈ ਹੈ। ਦਿੱਲੀ ਦੇ ਮੰਤਰੀਆਂ- ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਇਮਰਾਨ ਹੁਸੈਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਰਿਆਣਾ ਤੋਂ ਦਿੱਲੀ ਦੇ ਹਿੱਸੇ ਦਾ 100 ਮਿਲੀਅਨ ਗੈਲਨ ਪਾਣੀ ਤਰਜੀਹ ਦੇ ਆਧਾਰ 'ਤੇ ਹੱਲ ਕੱਢਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਪਾਣੀ ਦੇ ਸੰਕਟ ਨੂੰ ਲੈ ਕੇ ਮੰਤਰੀ ਆਤਿਸ਼ੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੀ ਹੋਈ ਹੈ।

ਇਹ ਵੀ ਪੜ੍ਹੋ-  ਦਿੱਲੀ ਨੂੰ ਜਦੋਂ ਤੱਕ ਪਾਣੀ ਨਹੀਂ ਮਿਲਦਾ, ਭੱਖ ਹੜਤਾਲ ਜਾਰੀ ਰੱਖਾਂਗੀ: ਆਤਿਸ਼ੀ

Image

ਮੰਤਰੀਆਂ ਨੇ ਚਿੱਠੀ ਵਿਚ ਲਿਖਿਆ ਕਿ ਦਿੱਲੀ ਵਿਚ ਇਸ ਸਾਲ ਭਿਆਨਕ ਗਰਮੀ ਕਾਰਨ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਦਿੱਲੀ ਵਿਚ ਅਜਿਹੀ ਗਰਮੀ ਪਿਛਲੇ ਦਹਾਕੇ ਵਿਚ ਨਹੀਂ ਪਈ, ਜਿਸ ਦੀ ਵਜ੍ਹਾ ਕਰ ਕੇ ਦਿੱਲੀ ਵਾਲੇ ਬੂੰਦ-ਬੂੰਦ ਪਾਣੀ ਨੂੰ ਤਰਸ ਗਏ ਹਨ। ਇਸ ਤਪਦੀ ਗਰਮੀ ਵਿਚ ਦਿੱਲੀ ਵਾਲਿਆਂ ਦੀ ਪਾਣੀ ਦੀ ਲੋੜ ਵੀ ਵਧੀ ਹੈ। ਅਜਿਹੇ ਵਿਚ ਦਿੱਲੀ ਨੂੰ ਵਾਧੂ ਪਾਣੀ ਦੀ ਲੋੜ  ਹੈ। ਬਦਕਿਸਮਤੀ ਦੀ ਗੱਲ ਇਹ ਹੈ ਕਿ ਦਿੱਲੀ ਵਾਸੀਆਂ ਨੂੰ ਵੱਧ ਮਾਤਰਾ ਵਿਚ ਪਾਣੀ ਮਿਲਣਾ ਤਾਂ ਦੂਰ, ਸਾਨੂੰ ਆਪਣੇ ਹੱਕ ਦਾ ਅਲਾਟ ਪਾਣੀ ਵੀ ਹਰਿਆਣਾ ਤੋਂ ਨਹੀਂ ਮਿਲ ਰਿਹਾ ਹੈ। 

ਇਹ ਵੀ ਪੜ੍ਹੋ- 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ, PM ਮੋਦੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

Image

ਮੰਤਰੀਆਂ ਨੇ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਤੋਂ ਹਰਿਆਣਾ ਤੋਂ ਆਉਣ ਵਾਲੇ ਪਾਣੀ ਵਿਚ ਕਮੀ ਹੋ ਗਈ ਹੈ। ਕਈ ਦਿਨਾਂ ਤੋਂ ਦਿੱਲੀ ਨੂੰ 100 ਮਿਲੀਅਨ ਗੈਲਨ ਪਾਣੀ ਘੱਟ ਮਿਲ ਰਿਹਾ ਹੈ। ਦਿੱਲੀ ਵਿਚ 1 ਮਿਲੀਅਨ ਗੈਲਨ ਪਾਣੀ ਇਕ ਦਿਨ ਵਿਚ ਕਰੀਬ 28,500 ਲੋਕਾਂ ਦੀ ਲੋੜ ਪੂਰੀ ਕਰਦਾ ਹੈ। ਇਸ ਦਾ ਮਤਲਬ ਹੈ ਕਿ 100 ਮਿਲੀਅਨ ਗੈਲਨ ਪਾਣੀ ਦੀ ਘਾਟ ਕਾਰਨ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ। ਹਰਿਆਣਾ ਤੋਂ ਘੱਟ ਪਾਣੀ ਆਉਣ ਨਾਲ 28 ਲੱਖ ਲੋਕਾਂ ਨੂੰ ਪਾਣੀ ਮਿਲਣਾ ਬੰਦ ਹੋ ਗਿਆ ਹੈ। ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਨੂੰ ਉਸ ਦੇ ਹਿੱਸੇ ਦਾ ਪਾਣੀ ਮਿਲਣਾ ਹੀ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਤਿਸ਼ੀ ਦੀ ਭੁੱਖ ਹੜਤਾਲ ਦੇ ਸਮਰਥਨ ਵਿਚ ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Tanu

Content Editor

Related News