ਕੋਰੋਨਾ ਕਾਰਨ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਦਾ ਦਿਹਾਂਤ

Wednesday, Sep 23, 2020 - 09:21 PM (IST)

ਕੋਰੋਨਾ ਕਾਰਨ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਦਾ ਦਿਹਾਂਤ

ਨਵੀਂ ਦਿੱਲੀ - ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੇ ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਦਾ ਦਿਹਾਂਤ ਹੋ ਗਿਆ ਹੈ, ਸੁਰੇਸ਼ ਅੰਗੜੀ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੀ ਕੇਂਦਰੀ ਮੰਤਰੀ ਮੰਡਲ 'ਚ ਭਾਰੀ ਸੋਗ ਹੈ।

ਜ਼ਿਕਰਯੋਗ ਹੈ ਕਿ 11 ਸਤੰਬਰ ਨੂੰ ਸੁਰੇਸ਼ ਅੰਗੜੀ ਕੋਰੋਨਾ ਪੀੜਤ ਪਾਏ ਗਏ ਸਨ। ਇਸ ਗੱਲ ਦੀ ਜਾਣਕਾਰੀ ਖੁਦ ਸੁਰੇਸ਼ ਅੰਗੜੀ ਨੇ ਟਵੀਟ ਕਰਕੇ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਸੀ, ਅੱਜ ਮੇਰਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਫਿਲਹਾਲ ਮੈਂ ਠੀਕ ਹਾਂ, ਡਾਕਟਰਾਂ ਨੇ ਜੋ ਸਲਾਹ ਦਿੱਤੀ ਹੈ, ਉਸਦਾ ਪਾਲਣ ਕਰ ਰਿਹਾ ਹਾਂ। ਇਸਦੇ ਨਾਲ ਹੀ ਸੁਰੇਸ਼ ਅੰਗੜੀ ਨੇ ਅਪੀਲ ਕੀਤੀ ਹੈ ਕਿ ਜੋ ਲੋਕ ਵੀ ਪਿਛਲੇ ਕੁੱਝ ਦਿਨ 'ਚ ਉਨ੍ਹਾਂ ਦੇ  ਸੰਪਰਕ 'ਚ ਆਏ ਹਨ ਉਹ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਉਨ੍ਹਾਂ ਦੇ  ਅੰਦਰ ਆਉਂਦੇ ਹਨ ਤਾਂ ਆਪਣਾ ਟੈਸਟ ਕਰਵਾ ਲੈਣ।


author

Inder Prajapati

Content Editor

Related News