ਸਕੂਲ ''ਚ ਮਿਡ ਡੇਅ ਮਿਲ ਖਾਣ ਬੈਠੇ ਮੰਤਰੀ ਨੂੰ ਸਬਜ਼ੀ ''ਚੋਂ ਨਹੀਂ ਲੱਭੇ ਆਲੂ, ਜਾਂਚ ਦੇ ਹੁਕਮ

Friday, Sep 20, 2024 - 02:11 PM (IST)

ਸਕੂਲ ''ਚ ਮਿਡ ਡੇਅ ਮਿਲ ਖਾਣ ਬੈਠੇ ਮੰਤਰੀ ਨੂੰ ਸਬਜ਼ੀ ''ਚੋਂ ਨਹੀਂ ਲੱਭੇ ਆਲੂ, ਜਾਂਚ ਦੇ ਹੁਕਮ

ਗਵਾਲੀਅਰ : ਮੰਤਰੀ ਸਕੂਲੀ ਬੱਚਿਆਂ ਨਾਲ ਮਿਡ-ਡੇ-ਮੀਲ ਖਾਣ ਲਈ ਬੈਠੇ ਸਨ ਪਰ ਜਿਵੇਂ ਹੀ ਉਨ੍ਹਾਂ ਨੇ ਆਲੂ ਲੈਣ ਲਈ ਸਬਜ਼ੀ ਦੀ ਬਾਲਟੀ 'ਚ ਚਮਚਾ ਘੁਮਾਇਆ ਤਾਂ ਚਮਚਾ ਆਲੂਆਂ ਤੋਂ ਬਿਨਾਂ ਹੀ ਵਾਪਸ ਆ ਗਿਆ | ਮੰਤਰੀ ਲਗਾਤਾਰ ਆਲੂ ਦੀ ਬਾਲਟੀ ਵਿੱਚੋਂ ਆਲੂ ਕੱਢਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਕਾਮਯਾਬ ਨਹੀਂ ਹੋਏ। ਇਸ ਤੋਂ ਬਾਅਦ ਮੰਤਰੀ ਚੁੱਪਚਾਪ ਖਾਣਾ ਖਾਣ ਲੱਗੇ। ਉਧਰ, ਉਨ੍ਹਾਂ ਮੌਕੇ ਤੋਂ ਹੀ ਜ਼ਿਲ੍ਹਾ ਪੰਚਾਇਤ ਦੇ ਸੀ. ਈ. ਓ. ਨੂੰ ਮਿਡ-ਡੇ-ਮੀਲ ਦੀ ਗੁਣਵੱਤਾ ਸਬੰਧੀ ਹਦਾਇਤਾਂ ਵੀ ਦਿੱਤੀਆਂ।
ਦਰਅਸਲ, ਮੋਹਨ ਸਰਕਾਰ ਦੇ ਕੈਬਨਿਟ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਮੀਂਹ ਕਾਰਨ ਪਾਣੀ ਭਰਨ ਦਾ ਜਾਇਜ਼ਾ ਲੈਣ ਲਈ ਡੀਆਰਪੀ ਲਾਈਨ 'ਤੇ ਪਹੁੰਚੇ ਸਨ। ਇੱਥੇ ਊਰਜਾ ਮੰਤਰੀ ਪੀ.ਐਮ ਸ਼੍ਰੀ ਸਕੂਲ ਪਹੁੰਚੇ। ਜਦੋਂ ਮੰਤਰੀ ਸਕੂਲ ਪੁੱਜੇ ਤਾਂ ਉਸ ਵੇਲੇ ਬੱਚਿਆਂ ਨੂੰ ਮਿਡ-ਡੇ-ਮੀਲ ਦਿੱਤਾ ਜਾ ਰਿਹਾ ਸੀ। ਇਹ ਦੇਖ ਕੇ ਮੰਤਰੀ ਵੀ ਆਪਣੇ ਵਰਕਰਾਂ ਨਾਲ ਖਾਣਾ ਖਾਣ ਬੈਠ ਗਏ।

ਸਬਜ਼ੀ 'ਚ ਕਿਤੇ ਵੀ ਆਲੂ ਨਹੀਂ ਆਏ ਨਜ਼ਰ

ਥਾਲੀ ਮੰਤਰੀ ਨੂੰ ਵਰਤਾਈ ਗਈ। ਆਲੂ ਦੀ ਸਬਜ਼ੀ ਦੀ ਬਾਲਟੀ ਵੀ ਸਾਹਮਣੇ ਰੱਖ ਦਿੱਤੀ ਗਈ। ਮੰਤਰੀ ਨੇ ਜਿਵੇਂ ਹੀ ਸਬਜ਼ੀ ਦੀ ਬਾਲਟੀ ਵਿੱਚ ਚਮਚਾ ਪਾ ਕੇ ਆਲੂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਬਾਲਟੀ ਵਿੱਚ ਕਿਤੇ ਵੀ ਆਲੂ ਨਜ਼ਰ ਨਹੀਂ ਆਏ। ਮੰਤਰੀ ਨੇ ਵਾਰ-ਵਾਰ ਸਬਜੀ ਵਿਚੋਂ ਆਲੂ ਲੱਭਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਆਲੂ ਨਾ ਲੱਭੇ। ਇਸ ਤੋਂ ਬਾਅਦ ਮੰਤਰੀ ਨੇ ਰੋਟੀ ਲਈ ਤੇ ਖਾਣਾ ਸ਼ੁਰੂ ਕਰ ਦਿੱਤਾ।ਇਸ ਦੇ ਨਾਲ ਹੀ ਜ਼ਿਲ੍ਹਾ ਪੰਚਾਇਤ ਦੇ ਸੀਈਓ ਵਿਵੇਕ ਕੁਮਾਰ ਨੂੰ ਵੀ ਫੋਨ ਕੀਤਾ ਗਿਆ। ਖਾਣਾ ਖਾਂਦੇ ਸਮੇਂ ਊਰਜਾ ਮੰਤਰੀ ਨੇ ਜ਼ਿਲ੍ਹਾ ਪੰਚਾਇਤ ਦੇ ਸੀ.ਈ.ਓ. ਨੂੰ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਅਤੇ ਫਿਰ ਊਰਜਾ ਮੰਤਰੀ ਉਥੋਂ ਚਲੇ ਗਏ।

ਮੀਡੀਆ ਸਾਹਮਣੇ ਕੁਝ ਨਹੀਂ ਬੋਲੇ ਮੰਤਰੀ

ਇਸ ਮਾਮਲੇ 'ਚ ਸੂਬੇ ਦੇ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਨੇ ਮੀਡੀਆ ਦੇ ਸਾਹਮਣੇ ਕੁਝ ਨਹੀਂ ਕਿਹਾ ਪਰ ਜ਼ਿਲਾ ਪੰਚਾਇਤ ਦੇ ਸੀਈਓ ਵਿਵੇਕ ਕੁਮਾਰ ਨੇ ਇਕ ਮੀਡੀਆ ਆਦਾਰੇ ਨਾਲ ਫੋਨ 'ਤੇ ਗੱਲਬਾਤ ਦੌਰਾਨ ਇਹ ਗੱਲ ਸਵੀਕਾਰ ਕੀਤੀ ਕਿ ਊਰਜਾ ਮੰਤਰੀ ਡੀ. ਆਰ. ਪੀ. ਲਾਈਨ 'ਚ ਪੀਐੱਮ ਸ੍ਰੀ ਸਕੂਲ ਪਹੁੰਚੇ ਸਨ ਅਤੇ ਉਨ੍ਹਾਂ ਨੇ ਫੋਨ ਕਰਕੇ ਮਿਡ-ਡੇ-ਮੀਲ ਦੀ ਗੁਣਵੱਤਾ ਸੁਧਾਰਨ ਦੇ ਨਿਰਦੇਸ਼ ਦਿੱਤੇ ਸਨ।

ਜਾਂਚ ਟੀਮ ਦਾ ਗਠਨ

ਸੀਈਓ ਨੇ ਜਾਂਚ ਲਈ ਟੀਮ ਬਣਾਈ ਸੀ।ਸੀਈਓ ਵਿਵੇਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮੰਤਰੀ ਨਾਲ ਦੋ ਵਾਰ ਗੱਲ ਕੀਤੀ ਹੈ। ਮੰਤਰੀ ਨੇ ਦਾਲਾਂ ਦੀ ਗੁਣਵੱਤਾ ਸੁਧਾਰਨ ਦੀ ਗੱਲ ਕੀਤੀ ਸੀ। ਸੀਈਓ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਟੀਮ ਵੀ ਬਣਾਈ ਹੈ। ਇਹ ਟੀਮ ਸਕੂਲ ਪਹੁੰਚ ਕੇ ਮਿਡ-ਡੇ-ਮੀਲ ਦੀ ਗੁਣਵੱਤਾ ਦੀ ਜਾਂਚ ਕਰੇਗੀ ਅਤੇ ਵੀਰਵਾਰ ਨੂੰ ਵਾਪਰੀਆਂ ਘਟਨਾਵਾਂ ਬਾਰੇ ਵੀ ਪੂਰੀ ਜਾਣਕਾਰੀ ਇਕੱਠੀ ਕਰੇਗੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ।


author

DILSHER

Content Editor

Related News