ਮਮਤਾ ਦੇ ਮੰਤਰੀ ਨੇ ਬੀ.ਜੇ.ਪੀ ਪ੍ਰਧਾਨ ਨੂੰ ਦਿੱਤੀ ਕੁਸ਼ਤੀ ਲੜਨ ਦੀ ਚੁਣੌਤੀ

Tuesday, Mar 27, 2018 - 04:38 PM (IST)

ਮਮਤਾ ਦੇ ਮੰਤਰੀ ਨੇ ਬੀ.ਜੇ.ਪੀ ਪ੍ਰਧਾਨ ਨੂੰ ਦਿੱਤੀ ਕੁਸ਼ਤੀ ਲੜਨ ਦੀ ਚੁਣੌਤੀ

ਕੋਲਕਾਤਾ— ਪੱਛਮੀ ਬੰਗਾਲ ਦੇ ਮੰਤਰੀ ਰਬੀਂਦਰਨਾਥ ਘੋਸ਼ ਨੇ ਬੀ.ਜੇ.ਪੀ ਪ੍ਰਧਾਨ ਦਿਲੀਪ ਘੋਸ਼ ਨੂੰ ਕੁਸ਼ਤੀ ਖੇਡਣ ਦੀ ਖੁਲ੍ਹੇਆਮ ਚੁਣੌਤੀ ਦਿੱਤੀ ਹੈ। ਇੰਨਾ ਹੀ ਨਹੀਂ ਰਬੀਂਦਰਨਾਥ ਘੋਸ਼ ਨੇ ਇਹ ਵੀ ਦਾਅਵਾ ਕੀਤਾ ਕਿ ਦਿਲੀਪ ਨੂੰ ਹਰਾਉਣ ਲਈ ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ 3 ਮਿੰਟ ਦੀ ਜ਼ਰੂਰਤ ਹੈ। 
ਆਪਣੇ ਬਿਆਨ 'ਚ ਪੱਛਮੀ ਬੰਗਾਲ ਦੇ ਮੰਤਰੀ ਨੇ ਕਿਹਾ ਜੇਕਰ ਉਹ(ਦਿਲੀਪ ਘੋਸ਼) ਲਾਠੀਆਂ ਨਾਲ ਖੇਡਣ ਦੇ ਇਛੁੱਕ ਹਨ ਤਾਂ ਮੈਂ ਵੀ ਰੈਸਲਿੰਗ ਲਈ ਤਿਆਰ ਹਾਂ। ਉਨ੍ਹਾਂ ਨੂੰ ਹਰਾਉਣ ਲਈ ਮੈਨੂੰ ਜ਼ਿਆਦਾ ਤੋਂ ਜ਼ਿਆਦਾ 3 ਮਿੰਟ ਦੀ ਜ਼ਰੂਰਤ ਹੈ। ਰਬੀਂਦਰਨਾਥ ਨੇ ਅੱਗੇ ਕਿਹਾ ਕਿ ਜੇਕਰ ਉਹ ਬਾਕਸਿੰਗ ਲਈ ਤਿਆਰ ਹਨ ਤਾਂ ਮੈਂ ਵੀ ਉਨ੍ਹਾਂ ਦਾ ਨੱਕ, ਅੱਖ ਅਤੇ ਮੂੰਹ ਤੋੜ ਦਵਾਗਾਂ। 


ਦੱਸ ਦਈਏ ਕਿ ਰਾਮ ਨੌਮੀ ਦੇ ਮੌਕੇ 'ਤੇ ਹਿੰਦੂਵਾਦੀ ਸੰਗਠਨਾਂ ਦੇ ਤਲਵਾਰ ਨੂੰ ਲੈ ਕੇ ਜਲੂਸ ਨਿਕਲਣ ਦੇ ਬਾਅਦ ਤੋਂ ਰਾਜ 'ਚ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਰਾਮ ਨੌਮੀ 'ਤੇ ਹਥਿਆਰ ਲੈ ਕੇ ਜਲੂਸ ਕੱਢਣ ਲਈ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਸੀ। ਇੰਨਾ ਹੀ ਨਹੀਂ ਬੀ.ਜੇ.ਪੀ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਵੀ ਰੈਲੀ 'ਚ ਲਾਠੀ, ਤਲਵਾਰ ਅਤੇ ਗਧਾ ਲੈ ਕੇ ਸ਼ਾਮਲ ਹੋਏ ਸਨ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਟਵੀਟਰ 'ਤੇ ਅਧਿਕਾਰਿਕ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। 
ਬੀ.ਜੇ.ਪੀ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਸੀ ਕਿ ਰੈਲੀਆਂ 'ਚ ਪਾਰੰਪਿਕ ਹਿੰਦੂ ਹਥਿਆਰ ਵੀ ਹੋਣਗੇ ਪਰ ਉਸ ਦੀ ਲੋਕੇਸ਼ਨ ਅਤੇ ਸੰਖਿਆ ਨਹੀਂ ਦੱਸੀ ਗਈ। ਉਨ੍ਹਾਂ ਨੇ ਕਿਹਾ ਸੀ ਕਿ ਰੈਲੀ ਦੋਵਾਂ ਹੀ ਤਰ੍ਹਾਂ ਤੋਂ ਹੈ-ਹਥਿਆਰ ਤੋਂ ਬਿਨਾਂ ਅਤੇ ਬਿਨਾਂ ਹਥਿਆਰਾਂ ਦੇ ਵੀ।
ਇਸ ਘਟਨਾ ਦੀ ਨਿੰਦਾ ਕਰਦੇ ਹੋਏ ਸੋਮਵਾਰ ਨੂੰ ਮੁੱਖਮੰਤਰੀ ਮਮਤਾ ਬੈਨਰਜੀ ਨੇ ਬੀ.ਜੇ.ਪੀ-ਆਰ.ਐਸ.ਐਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਕੀ ਕਦੀ ਰਾਮ ਨੂੰ ਬੰਦੂਕ ਲਈ ਕਿਸੇ ਨੇ ਦੇਖਿਆ ਹੈ?


Related News