2+2 ਵਾਰਤਾ ਲਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਪਹੁੰਚੇ ਭਾਰਤ (ਤਸਵੀਰਾਂ)
Monday, Oct 26, 2020 - 06:31 PM (IST)
ਵਾਸ਼ਿੰਗਟਨ/ਨਵੀਂਦਿੱਲੀ (ਬਿਊਰੋ) ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ 2+2 ਵਾਰਤਾ ਲਈ ਅੱਜ ਭਾਵ ਸੋਮਵਾਰ ਨੂੰ ਭਾਰਤ ਪਹੁੰਚੇ। ਉਹਨਾਂ ਦੇ ਨਾਲ ਪਤਨੀ ਸੂਸਨ ਪੋਂਪਿਓ ਵੀ ਆਈ ਹੈ। ਪੋਂਪਿਓ ਦੇ ਇਲਾਵਾ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਵੀ ਇਸ ਵਾਰਤਾ ਲਈ ਭਾਰਤ ਆਉਣ ਵਾਲੇ ਹਨ।
US Secretary of State Michael Pompeo and his wife, Susan Pompeo, arrive in Delhi.
— ANI (@ANI) October 26, 2020
US Secretary of State Michael Pompeo is in India today to participate in the third India-US 2+2 Ministerial Dialogue tomorrow. pic.twitter.com/Fxzzr6TvXh
ਕਵਾਡ ਦੇ ਬਾਅਦ ਅਮਰੀਕੀ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰੀ ਐੱਸ, ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਹੋਣ ਵਾਲੀ ਇਹਬੈਠਕ ਕਈ ਮਾਪਦੰਡਾਂ ਵਿਚ ਇਤਿਹਾਸਿਕ ਹੋਵੇਗੀ।
ਚੀਨ ਦੇ ਖਿਲਾਫ਼ ਜਵਾਬੀ ਰਣਨੀਤੀ ਨੇ ਇਲਾਵਾ ਦੋਹਾਂ ਦੇਸ਼ਾਂ ਵਿਚ ਮਹੱਤਵਪੂਰਨ ਮਿਲਟਰੀ ਸਮਝੌਤੇ ਵੀ ਹੋਣਗੇ। Basic Exchange and Cooperation Agreement for Geospatial Cooperation(BECA) 'ਤੇ ਵੀ ਸਹਿਮਤੀ ਬਣ ਜਾਣ ਦੀ ਪੂਰੀ ਸੰਭਾਵਨਾ ਹੈ।
ਇੱਥੇ ਦੱਸ ਦਈਏ ਕਿ ਇਸ ਬੈਠਕ ਵਿਚ ਕੋਵਿਡ-19 ਸਬੰਧੀ ਵੀ ਮਹੱਤਵਪੂਰਨ ਚਰਚਾ ਹੋਣ ਵਾਲੀ ਹੈ। ਅਮਰੀਕਾ ਪਹਿਲਾਂ ਹੀ ਭਾਰਤ ਦੀ ਕੋਰੋਨਾ ਵੈਕਸੀਨ ਦੇ ਨਿਰਮਾਣ ਅਤੇ ਵੰਡ ਵਿਚ ਸਹਾਇਤਾ ਕਰ ਰਿਹਾ ਹੈ।