ਮਹਿੰਦੀਪੁਰ ਬਾਲਾਜੀ ਕਸਬੇ ''ਚ ਇਕ ਹੀ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲੀਆਂ
Wednesday, Jan 15, 2025 - 12:27 PM (IST)
ਜੈਪੁਰ- ਰਾਜਸਥਾਨ ਦੇ ਮਹਿੰਦੀਪੁਰ ਬਾਲਾਜੀ ਕਸਬੇ 'ਚ ਇਕ ਧਰਮਸ਼ਾਲਾ ਦੇ ਕਮਰੇ 'ਚ ਇਕ ਪਰਿਵਾਰ ਦੇ ਚਾਰ ਜੀਅ ਸ਼ੱਕੀ ਹਾਲਤ 'ਚ ਮ੍ਰਿਤਕ ਪਾਏ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕਾਂ 'ਚ ਇਕ ਜੋੜਾ ਅਤੇ ਉਨ੍ਹਾਂ ਦਾ ਪੁੱਤਰ ਅਤੇ ਧੀ ਸ਼ਾਮਲ ਸਨ। ਇਹ ਪਰਿਵਾਰ ਉੱਤਰਾਖੰਡ ਦੇ ਦੇਹਰਾਦੂਨ ਤੋਂ ਸੀ। ਪੁਲਸ ਅਨੁਸਾਰ, ਪਰਿਵਾਰ ਨੇ 12 ਜਨਵਰੀ ਨੂੰ ਸਮਾਧੀ ਵਾਲੀ ਗਲੀ 'ਚ ਸਥਿਤ ਰਾਮ-ਕ੍ਰਿਸ਼ਨ ਆਸ਼ਰਮ ਧਰਮਸ਼ਾਲਾ 'ਚ ਇਕ ਕਮਰਾ ਕਿਰਾਏ 'ਤੇ ਲਿਆ ਸੀ। ਉਸ ਦਾ 14 ਜਨਵਰੀ ਨੂੰ ਦੁਪਹਿਰ ਵੇਲੇ ਚੈੱਕ ਆਊਟ ਹੋਣਾ ਸੀ।
ਇਹ ਵੀ ਪੜ੍ਹੋ : Mark Zuckerberg ਦਾ ਵੱਡਾ ਦਾਅਵਾ : ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਆਵੇਗੀ ਇਹ Technology
ਮੰਗਲਵਾਰ ਸ਼ਾਮ ਨੂੰ ਜਦੋਂ ਸਫਾਈ ਕਰਮਚਾਰੀ ਕਮਰੇ ਦੇ ਬਾਹਰ ਪਹੁੰਚਿਆ ਤਾਂ ਉਸ ਨੂੰ ਕੋਈ ਹੱਲਚੱਲ ਨਹੀਂ ਦਿੱਸੀ। ਬਾਅਦ 'ਚ ਦਰਵਾਜ਼ਾ ਨਹੀਂ ਖੁੱਲ੍ਹਣ 'ਤੇ ਕਰਮਚਾਰੀਆਂ ਨੇ ਦਰਵਾਜ਼ਾ ਤੋੜਿਆ ਅਤੇ ਚਾਰੇ ਮ੍ਰਿਤਕ ਮਿਲੇ। ਟੋਡਾ ਭੀਮ ਪੁਲਸ ਸਟੇਸ਼ਨ ਦੇ ਅਧਿਕਾਰੀ ਦੇਵੇਂਦਰ ਸ਼ਰਮਾ ਅਨੁਸਾਰ, 2 ਲਾਸ਼ਾਂ ਬੈੱਡ 'ਤੇ ਅਤੇ ਦੋ ਕਮਰੇ ਦੇ ਫਰਸ਼ 'ਤੇ ਮਿਲੀਆਂ। ਘਟਨਾ ਵਾਲੀ ਥਾਂ 'ਤੇ ਕਿਸੇ ਲੜਾਈ ਦੇ ਕੋਈ ਨਿਸ਼ਾਨ ਨਹੀਂ ਸਨ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਪਰ ਪੋਸਟਮਾਰਟਮ ਅਤੇ ਵਿਸਰਾ ਰਿਪੋਰਟ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਮ੍ਰਿਤਕਾਂ ਦੀ ਪਛਾਣ ਸੁਰੇਂਦਰ ਕੁਮਾਰ ਉਪਾਧਿਆਏ (60), ਕਮਲੇਸ਼ (55), ਨਿਤਿਨ (32) ਅਤੇ ਨੀਲਮ (25) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੇਹਰਾਦੂਨ ਦੇ ਰਾਏਪੁਰ ਥਾਣਾ ਖੇਤਰ ਵਿੱਚ ਰਹਿਣ ਵਾਲੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8