ਮਹਿਬੂਬਾ ਮੁਫ਼ਤੀ ਨੇ ਪਾਕਿਸਤਾਨ ''ਚ ਇਮਰਾਨ ਖ਼ਾਨ ਦੀ ਉਦਾਹਰਣ ਨਾਲ ਕੇਂਦਰ ''ਤੇ ਵਿੰਨ੍ਹੇ ਨਿਸ਼ਾਨੇ

Friday, Mar 17, 2023 - 01:22 AM (IST)

ਮਹਿਬੂਬਾ ਮੁਫ਼ਤੀ ਨੇ ਪਾਕਿਸਤਾਨ ''ਚ ਇਮਰਾਨ ਖ਼ਾਨ ਦੀ ਉਦਾਹਰਣ ਨਾਲ ਕੇਂਦਰ ''ਤੇ ਵਿੰਨ੍ਹੇ ਨਿਸ਼ਾਨੇ

ਜੰਮੂ (ਭਾਸ਼ਾ): ਪੀਪਲਸ ਡੈਮੋਕ੍ਰੈਕਿਟ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਵਿਚ ਸੱਤਾਧਾਰੀ ਪਾਰਟੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਕਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸੇ ਤਰ੍ਹਾਂ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੋਧੀ ਆਗੂਆਂ ਨੂੰ ਜੇਲ੍ਹ ਵਿਚ ਸੁੱਟਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਦਿੱਲੀ ਪੁਲਸ ਨੇ ਰਾਹੁਲ ਗਾਂਧੀ ਨੂੰ ਭੇਜਿਆ ਨੋਟਿਸ, 'ਭਾਰਤ ਜੋੜੋ ਯਾਤਰਾ' ਦੌਰਾਨ ਕਹੀ ਗੱਲ ਦਾ ਮੰਗਿਆ ਬਿਓਰਾ

ਇੱਥੇ ਪਾਰਟੀ ਹੈੱਡਕੁਆਰਟਰ ਵਿਚ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਉਹ ਅਗਸਤ 2019 ਵਿਚ ਧਾਰਾ 370 ਨੂੰ ਰੱਦ ਕਰਨ ਤੇ ਤਤਕਾਲੀ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਤੋਂ ਬਾਅਦ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਦੁਖੀ ਹਨ। ਮੁਫ਼ਤੀ ਨੇ ਪਾਕਿਸਤਾਨ ਵਿਚ ਸੱਤਾਧਾਰੀ ਪਾਰਟੀ ਦੀ ਪੀਟੀਆਈ ਮੁਖੀ ਦੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰੀ ਦੀ ਯੋਜਨਾ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਕਿਸਤਾਨ ਵਿਚ ਕੁੱਝ ਨਵਾਂ ਨਹੀਂ ਹੋ ਰਿਹਾ, ਇਹ ਇੱਥੇ (ਭਾਰਤ) 'ਚ ਵੀ ਹੋ ਰਿਹਾ ਹੈ। ਭਾਰਤ 'ਚ ਸਥਿਤੀ ਵੱਖਰੀ ਨਹੀਂ ਹੈ। ਇੱਥੇ ਮੌਜੂਦਾ ਮੰਤਰੀ ਮਨੀਸ਼ ਸਿਸੋਦੀਆ, ਕੇ. ਕਵਿਤਾ ਤੇ ਸਾਬਕਾ ਮੰਤਰੀ ਲਾਲੂ ਪ੍ਰਸਾਦ ਵੀ ਜੇਲ੍ਹ 'ਚ ਬੰਦ ਹਨ ਤੇ ਹੋਰਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News