ਮੋਦੀ ਦੀ ਜਿੱਤ ''ਤੇ ਮਹਿਬੂਬਾ ਮੁਫਤੀ ਅਤੇ ਸ਼ਾਹ ਫੈਸਲ ਨੇ ਦਿੱਤੀ ਵਧਾਈ
Thursday, May 23, 2019 - 03:44 PM (IST)

ਸ਼੍ਰੀਨਗਰ— ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਸਾਬਕਾ ਆਈ. ਏ. ਐੱਸ. ਅਧਿਕਾਰੀ ਸ਼ਾਹ ਫੈਸਲ ਨੇ ਲੋਕ ਸਭਾ ਚੋਣਾਂ ਵਿਚ ਜਿੱਤ ਲਈ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਸ਼ਾਹ ਫੈਸਲ ਨੇ ਕਿਹਾ ਕਿ ਐੱਨ. ਡੀ. ਏ. ਫਿਰ ਤੋਂ ਦੇਸ਼ ਵਿਚ ਸਰਕਾਰ ਬਣਾਉਣ ਦੀ ਤਿਆਰੀ ਵਿਚ ਹੈ ਅਤੇ ਮੋਦੀ ਜੀ ਨੂੰ ਵਧਾਈ। ਉੱਥੇ ਹੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਮੋਦੀ ਜੀ ਭਾਰੀ ਬਹੁਮਤ ਨਾਲ ਅੱਗੇ ਚੱਲ ਰਹੇ ਹਨ। ਦੇਸ਼ ਨੂੰ ਫਿਰ ਤੋਂ ਐੱਨ. ਡੀ. ਏ. ਸਰਕਾਰ ਮਿਲਣ ਜਾ ਰਹੀ ਹੈ, ਵਧਾਈ।
ਮਹਿਬੂਬਾ ਨੇ ਆਪਣੀ ਹਾਰ ਲਈ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਲੋਕ ਮੇਰੇ ਨਾਲ ਪਿਆਰ ਕਰਦੇ ਹਨ। ਉਨ੍ਹਾਂ ਦਾ ਗੁੱਸਾ ਅਤੇ ਪਿਆਰ ਦੋਵੇਂ ਕਬੂਲ ਹਨ। ਉਨ੍ਹਾਂ ਨੇ ਆਪਣਾ ਗੁੱਸਾ ਦਿਖਾਇਆ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਹੈ। ਨੈਸ਼ਨਲ ਕਾਨਫਰੰਸ ਦੇ ਜੇਤੂ ਨੇਤਾਵਾਂ ਨੂੰ ਵਧਾਈ ਅਤੇ ਮੇਰੇ ਵਰਕਰਾਂ ਦਾ ਧੰਨਵਾਦ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ।