ਮੁੰਬਈ 'ਚ ਢਾਹਿਆ ਜਾਵੇਗਾ 150 ਸਾਲ ਪੁਰਾਣਾ ਪੁਲ, 27 ਘੰਟੇ ਰਹੇਗਾ ਰੇਲਵੇ ਦਾ ਮੈਗਾ ਬਲਾਕ

Saturday, Nov 19, 2022 - 10:03 PM (IST)

ਮੁੰਬਈ 'ਚ ਢਾਹਿਆ ਜਾਵੇਗਾ 150 ਸਾਲ ਪੁਰਾਣਾ ਪੁਲ, 27 ਘੰਟੇ ਰਹੇਗਾ ਰੇਲਵੇ ਦਾ ਮੈਗਾ ਬਲਾਕ

ਨੈਸ਼ਨਲ ਡੈਸਕ : ਮੁੰਬਈ ਲੋਕਲ ਤੋਂ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਅੱਜ ਮੱਧ ਰੇਲਵੇ ਦਾ 20 ਘੰਟੇ ਦਾ ਮੈਗਾ ਬਲਾਕ ਹੋਣ ਵਾਲਾ ਹੈ। ਯਾਨੀ ਇਹ ਮੈਗਾ ਬਲਾਕ 19 ਤੋਂ 20 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਸੈਂਟਰਲ ਅਤੇ ਹਾਰਬਰ ਲਾਈਨ ਦੀਆਂ ਕਈ ਮੁੰਬਈ ਲੋਕਲ ਅਤੇ ਐਕਸਪ੍ਰੈੱਸ ਟਰੇਨਾਂ ਰੱਦ ਰਹਿਣਗੀਆਂ। ਮੁੰਬਈ ਦਾ ਕਰਨਾਕ ਫਲਾਈਓਵਰ ਬ੍ਰਿਜ, ਜੋ ਦੇਸ਼ ਦੀ ਆਜ਼ਾਦੀ ਦੀ ਲਹਿਰ ਅਤੇ ਸੰਯੁਕਤ ਮਹਾਰਾਸ਼ਟਰ ਅੰਦੋਲਨ ਦਾ ਗਵਾਹ ਸੀ ਅਤੇ ਬ੍ਰਿਟਿਸ਼ ਆਰਕੀਟੈਕਚਰ ਦੀ ਮਿਸਾਲ ਸੀ, ਹੁਣ ਖ਼ਤਰੇ ਵਾਲਾ ਬਣ ਗਿਆ ਹੈ। ਇਸੇ ਲਈ ਇਸ ਨੂੰ ਢਾਹਿਆ ਜਾ ਰਿਹਾ ਹੈ। ਇਸ ਪੁਲ ਨੂੰ ਤੋੜਨ ਦਾ ਕੰਮ ਪਿਛਲੇ ਢਾਈ ਮਹੀਨਿਆਂ ਤੋਂ ਸ਼ੁਰੂ ਹੈ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਸਤਾਈ ਵਿਆਹੁਤਾ ਨੇ ਚੁੱਕਿਆ ਖ਼ੌਫਨਾਕ ਕਦਮ, ਘਰ 'ਚ ਵਿਛ ਗਏ ਸੱਥਰ

ਸੀਐੱਸਐੱਮਟੀ-ਮਸਜਿਦ ਬੰਦਰ ਸਟੇਸ਼ਨਾਂ ਵਿਚਾਲੇ ਮੁਹੰਮਦ ਅਲੀ ਰੋਡ ਤੋਂ ਪੀ ਡੀਮੇਲੋ ਰੋਡ ਨੂੰ ਜੋੜਨ ਵਾਲੇ ਪੁਲ 'ਤੇ ਢਾਹੁਣ ਦੇ ਕੰਮ ਦਾ ਆਖਰੀ ਪੜਾਅ ਸ਼ਨੀਵਾਰ (18 ਨਵੰਬਰ) ਰਾਤ 11 ਵਜੇ ਪੂਰਾ ਹੋ ਗਿਆ। ਇਸ ਤੋਂ ਬਾਅਦ 27 ਘੰਟਿਆਂ ਦਾ ਮੈਗਾ ਬਲਾਕ ਸ਼ੁਰੂ ਹੋ ਗਿਆ। ਇਸ ਕਾਰਨ ਸੈਂਟਰਲ ਅਤੇ ਹਾਰਬਰ ਲਾਈਨ ਦੀਆਂ 1 ਹਜ਼ਾਰ 96 ਲੋਕਲ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਈ ਮੇਲ ਅਤੇ ਐਕਸਪ੍ਰੈੱਸ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਕਰਨਾਕ ਪੁਲ ਦੇ ਨਾਲ-ਨਾਲ ਕੋਪੜੀ ਪੁਲ ਦੇ ਕੰਮ ਲਈ ਵੀ ਮੈਗਾ ਬਲਾਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਾਂਗਰਸ ਨੇ ਨਿਯੁਕਤ ਕੀਤੇ ਨਵੇਂ ਜ਼ਿਲ੍ਹਾ ਪ੍ਰਧਾਨ, ਦੇਖੋ ਲਿਸਟ

ਰੂਟ ਬੰਦ ਹੋਣ ਨਾਲ ਲੋਕਲ ਟਰੇਨਾਂ ਰਾਹੀਂ ਰੋਜ਼ਾਨਾ ਸਫਰ ਕਰਨ ਵਾਲੇ 37 ਲੱਖ ਤੋਂ ਵੱਧ ਯਾਤਰੀਆਂ ਦੇ ਨਾਲ-ਨਾਲ ਦੂਜੀਆਂ ਟਰੇਨਾਂ ਰਾਹੀਂ ਯਾਤਰਾ ਕਰਨ ਵਾਲੇ ਲੋਕ ਪ੍ਰਭਾਵਿਤ ਹੋਣਗੇ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਲ 1866-67 ਵਿੱਚ ਬਣਾਇਆ ਗਿਆ ਸੀ ਅਤੇ 2018 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਦੀ ਇਕ ਮਾਹਿਰ ਟੀਮ ਨੇ ਇਸ ਨੂੰ ਅਸੁਰੱਖਿਅਤ ਐਲਾਨ ਦਿੱਤਾ ਸੀ ਪਰ 2014 ਵਿੱਚ ਹੀ ਇਸ ਉੱਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News