ਸੋਨੀਆ-ਰਾਹੁਲ ਦੀ ਅਗਵਾਈ ''ਚ ਵਿਰੋਧੀ ਦੀ ਮੀਟਿੰਗ, ਮੋਦੀ ਸਰਕਾਰ ਨੂੰ ਘੇਰਨ ਦੀ ਬਣੀ ਰਣਨੀਤੀ

06/18/2019 6:59:13 PM

ਨਵੀਂ ਦਿੱਲੀ— ਸੰਸਦ 'ਚ ਸਰਕਾਰ ਨੂੰ ਘੇਰਣ ਲਈ ਵਿਰੋਧੀ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ 'ਚ ਮੰਗਲਵਾਰ ਨੂੰ ਸੰਸਦ 'ਚ ਵਿਰੋਧੀ ਦੀ ਵੱਡੀ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਣੇ ਦੂਜੀ ਪਾਰਟੀ ਦੇ ਕਈ ਨੇਤਾ ਮੌਜੂਦ ਹਨ। ਇਨ੍ਹਾਂ ਨੇਤਾਵਾਂ 'ਚ ਸੀ.ਪੀ.ਆਈ. ਨੇਤਾ ਡੀ ਰਾਜਾ, ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ, ਡੀ.ਐੱਮ.ਕੇ. ਨੇਤਾ ਕਨਿਮੋਝੀ, ਟੀ.ਆਰ. ਬਾਲੂ, ਐੱਨ.ਸੀ.ਪੀ. ਸੰਸਦ ਸੁਪਰੀਆ ਸੁਲੇ ਸ਼ਾਮਲ ਹੈ। ਦੱਸ ਦਈਏ ਕਿ 17ਵੀਂ ਲੋਕ ਸਭਾ ਗਠਨ ਤੋਂ ਬਾਅਦ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ 'ਚ ਪਹਿਲਾਂ ਦੋ ਦਿਨ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਦਿਵਾਇਆ ਗਿਆ।


Inder Prajapati

Content Editor

Related News