ਮਿਗ-21 ਹਾਦਸੇ ’ਚ ਸ਼ਹੀਦ ਪਾਇਲਟ ਦੇ ਪਿਤਾ ਦੀ ਸਰਕਾਰ ਨੂੰ ਅਪੀਲ- ‘ਮੇਰਾ ਪੁੱਤ ਤਾਂ ਚਲਾ ਗਿਆ ਪਰ ਹੁਣ...’

Sunday, May 23, 2021 - 06:11 PM (IST)

ਮਿਗ-21 ਹਾਦਸੇ ’ਚ ਸ਼ਹੀਦ ਪਾਇਲਟ ਦੇ ਪਿਤਾ ਦੀ ਸਰਕਾਰ ਨੂੰ ਅਪੀਲ- ‘ਮੇਰਾ ਪੁੱਤ ਤਾਂ ਚਲਾ ਗਿਆ ਪਰ ਹੁਣ...’

ਮੇਰਠ— ਭਾਰਤੀ ਹਵਾਈ ਫ਼ੌਜ ਦਾ ਮਿਗ-21 ਜਹਾਜ਼ ਇਕ ਵਾਰ ਫਿਰ ਚਰਚਾ ਵਿਚ ਹੈ। ਪੰਜਾਬ ਦੇ ਮੋਗਾ ਵਿਚ ਬੀਤੇ ਵੀਰਵਾਰ ਨੂੰ ਭਾਰਤੀ ਹਵਾਈ ਫ਼ੌਜ ਦਾ ਮਿਗ-21 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਅਭਿਨਵ ਦੀ ਮੌਤ ਹੋ ਗਈ। ਮੇਰਠ ਦੇ ਰਹਿਣ ਵਾਲੇ ਅਭਿਨਵ ਚੌਧਰੀ ਦਾ ਬਚਪਨ ਤੋਂ ਸੁਫ਼ਨਾ ਸੀ ਕਿ ਉਹ ਪਾਇਲਟ ਬਣੇ। ਅਭਿਨਵ ਦੇ ਪਿਤਾ ਨੇ ਕਿਹਾ ਕਿ ਉਸ ਦਾ ਇਹ ਸੁਫ਼ਨਾ ਪੂਰਾ ਵੀ ਹੋਇਆ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਪੁੱਤਰ ਤਾਬੂਤ ’ਚ ਬੰਦ ਹੋ ਕੇ ਘਰ ਵਾਪਸ ਆਵੇਗਾ। ਅਭਿਨਵ ਦਾ ਮਰਹੂਮ ਸਰੀਰ ਫ਼ੌਜ ਦੇ ਵਿਸ਼ੇਸ਼ ਵਾਹਨ ਰਾਹੀਂ ਮੇਰਠ ਲਿਆਂਦਾ ਗਿਆ ਅਤੇ ਫਿਰ ਬਾਗਪਤ ਵਿਚ ਜੱਦੀ ਪਿੰਡ ਪੁਸਾਰ ਲਿਆਂਦਾ ਗਿਆ, ਜਿੱਥੇ ਉਸ ਦਾ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ: ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ ’ਚੋਂ ਵਗੇ ਹੰਝੂ

PunjabKesari

ਪਿਤਾ ਸਤਯੇਂਦਰ ਚੌਧਰੀ ਨੇ ਕਿਹਾ ਕਿ ਪੁੱਤਰ ਦੀ ਮੌਤ ਦੀ ਖ਼ਬਰ ਸ਼ੁੱਕਰਵਾਰ ਤੜਕੇ ਮਿਲੀ ਤਾਂ ਪਰਿਵਾਰ ’ਚ ਕੋਹਰਾਮ ਮਚ ਗਿਆ ਸੀ। ਪਾਇਲਟ ਦੇ ਪਿਤਾ ਨੇ ਰੋਂਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਵਾਈ ਫ਼ੌਜ ਦੇ ਕਰਮੀ ਪੁਰਾਣੇ ਜਹਾਜ਼ ਉਡਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਫ਼ੌਜੀਆਂ ਦੀ ਜ਼ਿੰਦਗੀ ਦਾ ਸਵਾਲ ਹੈ। ਇਸ ਤੋਂ ਪਹਿਲਾਂ ਵੀ ਕਈ ਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਹੱਥ ਜੋੜ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਮਿਗ-21 ਜਹਾਜ਼ਾਂ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੁੱਤਰ ਤਾਂ ਚੱਲਾ ਗਿਆ ਪਰ ਅੱਗੇ ਕਿਸੇ ਦਾ ਪੁੱਤਰ ਇਵੇਂ ਨਾ ਜਾਵੇ, ਇਸ ਲਈ ਸਰਕਾਰ ਨੂੰ ਇਨ੍ਹਾਂ ਜਹਾਜ਼ਾਂ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਮਿਗ-21 ਕ੍ਰੈਸ਼: ਸ਼ਹੀਦ ਹੋਏ ਪਾਇਲਟ ਅਭਿਨਵ ਨੇ ਸਿਰਫ਼ 1 ਰੁਪਇਆ ਲੈ ਕੇ ਕੀਤਾ ਸੀ ਵਿਆਹ

PunjabKesari

ਨੌਜਵਾਨ ਪੁੱਤ ਦੇ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਆਖ ਦਿੱਤੇ ਜਾਣ ’ਤੇ ਪਿਤਾ ਖ਼ੁਦ ਨੂੰ ਸੰਭਾਲਣ ਅਤੇ ਪਰਿਵਾਰ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਅਜਿਹੇ ਹਾਦਸਿਆਂ ਤੋਂ ਸਰਕਾਰ ਕੋਈ ਸਬਕ ਨਹੀਂ ਲੈ ਰਹੀ ਹੈ। ਇਕ ਤੋਂ ਬਾਅਦ ਇਕ ਦੇਸ਼ ਦੇ ਕੀਮਤੀ ਪਾਇਲਟ ਮਿਗ ਹਾਦਸਿਆਂ ਵਿਚ ਜਾਨ ਗੁਆ ਰਹੇ ਹਨ। ਇਹ ਜਵਾਨਾਂ ਦੀ ਜ਼ਿੰਦਗੀ ਦਾ ਸਵਾਲ ਹੈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੋਗਾ ਦੇ ਲੰਗਿਆਣਾ ਪਿੰਡ 'ਚ ਅੱਧੀ ਰਾਤ ਹੋਇਆ ਜਹਾਜ਼ ਕਰੈਸ਼ (ਵੀਡੀਓ)

PunjabKesari

ਦੱਸ ਦੇਈਏ ਕਿ ਪਾਇਲਟ ਅਭਿਨਵ ਚੌਧਰੀ ਕਾਫੀ ਹੋਣਹਾਰ ਸੀ ਅਤੇ 2014 ਵਿਚ ਉਹ ਸੇਵਾ ਵਿਚ ਸ਼ਾਮਲ ਹੋਇਆ ਸੀ। ਅਭਿਨਵ ਨੇ ਆਪਣੇ ਵਿਆਹ ’ਚ ਦਾਜ ਪ੍ਰਥਾ ਖ਼ਿਲਾਫ਼ ਜਾ ਕੇ ਰਸਮ ਤਹਿਤ ਸਿਰਫ਼ ਇਕ ਰੁਪਇਆ ਲਿਆ ਸੀ। ਅਭਿਨਵ ਚੌਧਰੀ ਹਵਾਈ ਫ਼ੌਜ ਵਿਚ ਲੜਾਕੂ ਜਹਾਜ਼ ਮਿਗ-21 ਦੇ ਪਾਇਲਟ ਸਨ। ਉਹ ਇਸ ਸਮੇਂ ਹਵਾਈ ਫ਼ੌਜ ਦੇ ਪਠਾਨਕੋਟ ਏਅਰਬੇਸ ਵਿਚ ਤਾਇਨਾਤ ਸਨ। 

PunjabKesari


author

Tanu

Content Editor

Related News